ਭਟ ਵਹੀਆਂ The Bhatt Vahis
ਬ੍ਰਾਹਮਣਾਂ ਦੀਆਂ ਮੁਖ ਗੋਤਾਂ ਦੋ ਹਨ - ਇਕ ਗੌੜ ਅਤੇ ਦੂਜੀ ਸਾਰਸੁਤ। ਗੌੜ ਬ੍ਰਾਹਮਣ ਜਿਆਦਾਤਰ ਸੁਰਸਤੀ ਨਦੀ ਦੇ ਪੂਰਬ ਦਿਸ਼ਾ ਵਲ ਪਾਏ ਜਾਂਦੇ ਸਨ ਅਤੇ ਸਾਰਸੁਤ ਬ੍ਰਾਹਮਣ ਸੁਰਸਤੀ ਤੋਂ ਪਛਮ ਵਾਲੀ ਤਰਫ ਰਹਿੰਦੇ ਹਨ। ਇਹ ਆਪਣੇ ਜਜਮਾਨਾਂ ਬਾਰੇ ਪੀੜ੍ਹੀ ਦਰ ਪੀੜ੍ਹੀ ਵੇਰਵਾ ਲਿਖਦੇ ਆਏ ਹਨ। ਭਟ ਹਰ ਜਜਮਾਨ ਤਕ ਪਹੁੰਚਣ ਲਈ ਘੁੰਮਦੇ ਰਹਿੰਦੇ ਸਨ, ਉਨ੍ਹਾਂ ਨੂੰ ਦੇਸ ਦੇ ਦੂਰ ਦੁਰਾਡੇ ਹਿਸਿਆਂ ਤਕ ਜਾਣਾ ਪੈਂਦਾ ਸੀ। ਭਟ ਵਹੀਆਂ ਇਕ ਅਜਿਹਾ ਦਸਤਾਵੇਜ ਹਨ, ਜੋ ਕਿ ਭਟਾਂ ਦੁਆਰਾ ਦੂਰ-ਦੂਰ ਤਕ ਘੁੰਮ-ਘੁਮਾ ਕੇ ਅਪਣੇ ਜਜਮਾਨਾਂ ਬਾਰੇ ਜਿਸ ਤਰ੍ਹਾਂ ਦਾ ਵੀ ਵੇਰਵਾ ਮਿਲਦਾ ਸੀ, ਉਹ ਆਪਣੀਆਂ ਵਹੀਆਂ ਵਿਚ ਲਿਖ ਲੈਂਦੇ ਸਨ। ਇਹ ਭਟ ਵਹੀਆਂ ਭਟਾਖਰੀ ਵਿਚ ਲਿਖੀਆਂ ਗਈਆਂ ਹਨ।
The Brahmins have two main lineages — one the Gaur, and the other the Sarsut. The Gaur Brahmins were mostly found east of the Sursati (Saraswati) river, while the Sarsut Brahmins live on its western side. Generation after generation, they kept written records of their jajmans — the families they served. The Bhatts travelled constantly to reach every jajman, journeying to the farthest corners of the land. The Bhatt vahis are exactly such a document: whatever details the Bhatts could gather about their families as they wandered far and wide, they wrote down in their ledgers. These Bhatt vahis were written in Bhattakshari, the Bhatts' own script.
ਪੰਡਾ ਵਹੀਆਂ The Panda Vahis
ਪੰਡਾ ਸ਼ਬਦ ਪੰਡਿਤ ਦਾ ਹੀ ਛੋਟਾ ਨਾਮ ਹੈ। ਭਾਰਤ ਵਿਚ ਬਹੁਤ ਸਮਿਆਂ ਤੋਂ ਅਨੇਕ ਤੀਰਥ ਸਥਾਨਾਂ ਜਿਵੇਂ ਕਿ ਗੰਗਾ, ਜਮਨਾ ਅਤੇ ਸੁਰਸਤੀ ਨਦੀਆਂ ਦੇ ਨਾਲ ਲਗਦੇ ਤੀਰਥ ਅਸਥਾਨ, ਜਿਥੇ ਜਜਮਾਨ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਇਨ੍ਹਾਂ ਤੀਰਥ ਅਸਥਾਨਾਂ ਉੱਤੇ ਪ੍ਰਵਾਹ ਕਰਦੇ ਸਨ, ਤਾਂ ਇਹ ਪੰਡਿਤ ਆਪਣੀਆਂ ਵਡੀਆਂ-ਵਡੀਆਂ ਵਹੀਆਂ ਵਿਚ, ਮਾਇਆ ਲੈ ਕੇ ਕੁਝ ਜਾਣਕਾਰੀ ਦਰਜ ਕਰਦੇ ਸਨ, ਜਿਸ ਵਿਚ ਉਹ ਆਏ ਜਜਮਾਨ ਦਾ ਦਿਨ, ਸੰਮਤ, ਪਿਤਾ-ਪਿਤਾਮਾ, ਪੁਤਰ ਤੇ ਪਿੰਡ ਆਦਿ ਦੇ ਨਾਮ ਲਿਖ ਲੈਂਦੇ ਸਨ। ਇਨ੍ਹਾਂ ਨੂੰ ਪੰਡਾ ਵਹੀਆਂ ਕਹਿੰਦੇ ਹਨ। ਤਕਰੀਬਨ ਸਾਰੀਆਂ ਪੰਡਾ ਵਹੀਆਂ ਭਟਾਖਰੀ ਵਿਚ ਲਿਖੀਆਂ ਜਾਂਦੀਆਂ ਸਨ, ਪਰ ਮਟਨ ਆਦਿ ਕਈ ਜਗ੍ਹਾ ਜੋ ਕਿ ਸ੍ਰੀਨਗਰ ਤੋਂ ਨਜਦੀਕ ਹੈ, ਇਥੇ ਪੰਡਾ ਵਹੀਆਂ ਸ਼ਾਰਦਾ ਲਿਪੀ ਵਿਚ ਲਿਖੀਆਂ ਜਾਂਦੀਆਂ ਹਨ।
The word Panda is simply a short form of Pandit. From very old times in India, at the many pilgrimage places along the Ganga, the Jamna and the Sursati — where families came to commit the ashes of their loved ones to the sacred waters — these Pandits would record details in their great ledgers in return for an offering. They noted the day of the visit, the Bikrami year, the visitor's father and grandfather, sons, village and more. These are called the Panda vahis. Nearly all Panda vahis were written in Bhattakshari, but at several places such as Mattan, near Srinagar, the Panda vahis are written in the Sharda script.
ਗੁਰੂ ਕਾਲ ਦੇ ਇਤਿਹਾਸਕ ਸਰੋਤ ਵਜੋਂ ਭਟ ਤੇ ਪੰਡਾ ਵਹੀਆਂ ਦਾ ਯੋਗਦਾਨ What the Vahis Give to the History of the Guru Period
ਕਈ ਭਟ ਵਹੀਆਂ ਵਿਚ ਗੁਰੂ ਸਾਹਿਬਾਨ ਬਾਰੇ ਉਨ੍ਹਾਂ ਦੇ ਪ੍ਰਕਾਸ਼, ਗੁਰਿਆਈ, ਯਾਤਰਾ, ਜੋਤੀ ਜੋਤਿ ਸਮਾਉਣ ਅਤੇ ਹੋਰ ਅਨੇਕ ਘਟਨਾਵਾਂ ਬਾਰੇ ਦਿਤੀ ਜਾਣਕਾਰੀ ਸ਼ਾਮਲ ਹੈ। ਭਟ ਅਤੇ ਪੰਡਾ ਵਹੀਆਂ ਦੋਹਾਂ ਵਿਚ ਇਹ ਜਾਣਕਾਰੀ ਸ਼ਾਮਲ ਹੈ। ਉਪਰੋਕਤ ਘਟਨਾਵਾਂ ਤੋਂ ਇਲਾਵਾ ਹੋਰ ਵੀ ਕਈ ਗਲਾਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ।
Many Bhatt vahis hold information about the Guru Sahibs — their birth, their receiving of the Guruship, their travels, their merging back into the Light, and many other events. Both the Bhatt and the Panda vahis carry this information, and beyond these events they shed light on many other matters too.
ਭਟਾਂ ਦਾ ਸੰਬੰਧ ਸਿਖ ਧਰਮ ਨਾਲ ਤੀਜੇ ਗੁਰੂ ਸਾਹਿਬਾਨ ਤੋਂ ਸ਼ੁਰੂ ਹੋਇਆ ਤੇ ਪੰਚਮ ਪਾਤਸ਼ਾਹ ਦੇ ਸਮੇਂ ਅਨੇਕ ਭਟ ਸਿਖ ਬਣ ਗਏ ਅਤੇ ਗੁਰੂ ਸਾਹਿਬਾਨ ਦੀਆਂ ਸਰਗਰਮੀਆਂ ਦਾ ਲੇਖਾ ਪਤਰ ਯਥਾ-ਸ਼ਕਤਿ ਆਪਣੀਆਂ ਵਹੀਆਂ ਵਿਚ ਦਰਜ ਕਰਨ ਲਗੇ। ਖਿਲਰੀਆਂ ਪੁਲਰੀਆਂ ਟੁਕਾਂ ਮਿਲਦੀਆਂ ਹਨ, ਜਿਨ੍ਹਾਂ ਵਿਚ ਸਮਾਂ, ਸਥਾਨ ਦਾ ਸੰਕੇਤ ਦੇਣ ਤੋਂ ਇਲਾਵਾ ਹਰ ਪ੍ਰਮੁਖ ਵਿਅਕਤੀ ਦੀ ਵਲਦੀਅਤ (ਖਾਨਦਾਨ) ਵੀ ਨਾਲ-ਨਾਲ ਲਿਖੀ ਹੋਈ ਹੈ।
The Bhatts' bond with the Sikh faith began in the time of the Third Guru, and by the time of the Fifth Master many Bhatts had become Sikhs. As best they could, they began entering accounts of the Gurus' activities in their vahis. What survives are scattered fragments — yet besides marking the time and place, they record the parentage and family line of every principal person they name.
ਗੁਰੂ ਕਾਲ ਦੀਆਂ ਇਨ੍ਹਾਂ ਵਹੀਆਂ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਗੁਰਸਿਖਾਂ ਜਿਵੇਂ ਬਾਬਾ ਸ੍ਰੀ ਚੰਦ, ਬਾਬਾ ਬੁਢਾ ਜੀ, ਬਾਬਾ ਪ੍ਰਿਥੀ ਚੰਦ, ਭਾਈ ਗੁਰਦਾਸ ਜੀ ਦੇ ਅਕਾਲ ਚਲਾਣੇ ਅਤੇ ਬਾਬਾ ਗੁਰਦਿਤਾ, ਬਾਬਾ ਰਾਮ ਰਾਇ, ਬਾਬਾ ਮਿਹਰਵਾਨ ਆਦਿ ਦੇ ਜਨਮ ਤੇ ਨਾਲ ਜੋਤੀ ਜੋਤਿ ਸਮਾਉਣ ਦੀਆਂ ਤਿਥੀਆਂ ਵੀ ਮਿਲਦੀਆਂ ਹਨ। ਇਨ੍ਹਾਂ ਵਹੀਆਂ ਵਿਚ ਕਈ ਇਤਿਹਾਸਕ ਸਾਖੀਆਂ ਤੋਂ ਇਲਾਵਾ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਦੀਆਂ ਮੁਖ ਘਟਨਾਵਾਂ, ਹਰ ਸਾਕੇ ਦਾ ਸਮਾਂ, ਸਥਾਨ, ਸੰਮਤ ਅਤੇ ਤਿਥੀਆਂ ਸਮੇਤ ਪ੍ਰਮਾਨਿਤ ਵੇਰਵਾ ਦਿਤਾ ਗਿਆ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਿਖ ਇਤਿਹਾਸ ਵਿਚ ਇਨ੍ਹਾਂ ਪੰਡਾ ਤੇ ਭਟ ਵਹੀਆਂ ਦਾ ਯੋਗਦਾਨ ਬਹੁਤ ਵਡਮੁਲਾ ਹੈ।
Besides the Gurus themselves, these vahis of the Guru period record the passing of beloved Gursikhs such as Baba Sri Chand, Baba Buddha ji, Baba Prithi Chand and Bhai Gurdas ji, and the birth and passing dates of Baba Gurditta, Baba Ram Rai, Baba Miharvan and others. Alongside many historical sakhis, they give attested detail — time, place, year and date of every major event — from Guru Hargobind Sahib ji down to Guru Gobind Singh ji. So we can truly say: the contribution of these Panda and Bhatt vahis to Sikh history is beyond price.
ਹਥਲੇ ਕਾਰਜ ਰਾਹੀਂ ਅਸੀਂ ਭਟ ਵਹੀਆਂ ਦੇ ਹਵਾਲੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਕੁਝ ਘਟਨਾਵਾਂ ਬਾਰੇ ਜਾਣਕਾਰੀ ਦੇ ਰਹੇ ਹਾਂ, ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀਆਂ ਮਹਤਵਪੂਰਨ ਤਿਥੀਆਂ ਬਾਰੇ ਜਾਣਕਾਰੀ ਮੁਖ ਹੈ। ਇਹ ਜਾਣਕਾਰੀ ਗਿਆਨੀ ਗਰਜਾ ਸਿੰਘ ਜੀ ਦੁਆਰਾ ਕੀਤੀ ਉਨ੍ਹਾਂ ਦੀ ਅਣਥਕ ਖੋਜ ਵਿਚੋਂ ਪ੍ਰਾਪਤ ਭਟ ਵਹੀਆਂ ਦੇ ਅਧਾਰ ਤੇ ਲਿਖੀ, ਅਪ੍ਰਕਾਸ਼ਿਤ ਹਥ-ਲਿਖਤ ਪੁਸਤਕ 'ਰਾਸ਼ਟਰ ਵੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਵਿਚੋਂ ਲਈ ਗਈ ਹੈ, ਜੋ ਕਿ ਹੋਰ ਗ੍ਰੰਥਾਂ ਜਿਵੇਂ ਕਿ ਬੰਸਾਵਲੀਨਾਮਾ (ਕ੍ਰਿਤ ਕੇਸਰ ਸਿੰਘ ਛਿਬਰ), ਸ੍ਰੀ ਗੁਰ ਸੋਭਾ (ਕ੍ਰਿਤ ਕਵਿ ਸੈਨਾਪਤਿ), ਸ਼ਹੀਦ ਬਿਲਾਸ (ਕ੍ਰਿਤ ਸੇਵਾ ਸਿੰਘ), ਗੁਰੂ ਕੀਆਂ ਸਾਖੀਆਂ (ਕ੍ਰਿਤ ਸਰੂਪ ਸਿੰਘ ਕੌਸ਼ਿਸ਼) ਅਤੇ ਦਸਵੇਂ ਪਾਤਸ਼ਾਹੀ ਦੇ ਗ੍ਰੰਥ ਵਿਚਲੇ ਹਵਾਲਿਆਂ ਨਾਲ ਸੰਪੂਰਨ ਕੀਤੀ ਗਈ ਹੈ। ਇਹ ਰਚਨਾ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਮੁਖ ਲਾਇਬਰੇਰੀ ਦੇ ਡਾ. ਗੰਡਾ ਸਿੰਘ ਰੈਫਰੈਂਸ ਸੈਕਸ਼ਨ ਵਿਚ ਫਾਈਲ ਨੰ. 28 ਅਧੀਨ ਸੁਰਖਿਅਤ ਹੈ।
In the present work, we share some events of Sri Guru Gobind Singh ji's life on the authority of the Bhatt vahis — above all, the important dates connected with him. This information is drawn from 'Rashtra Veer Sri Guru Gobind Singh ji', an unpublished handwritten book that Giani Garja Singh ji composed on the basis of Bhatt vahis recovered through his tireless research. He completed it with references from other granths — the Bansavalinama of Kesar Singh Chhibbar, Sri Gur Sobha of the poet Sainapati, the Shahid Bilas of Seva Singh, Guru Kian Sakhian of Sarup Singh Kaushish — and from the Granth of the Tenth Master. That work is preserved as File No. 28 in the Dr. Ganda Singh Reference Section of the main library of Punjabi University, Patiala.
ਇਸ ਰਚਨਾ ਦੀਆਂ ਦੋ ਕਾਪੀਆਂ ਮੌਜੂਦ ਹਨ, ਇਕ ਕਾਪੀ ਟਾਈਪ ਕੀਤੀ ਹੋਈ ਅਤੇ ਦੂਜੀ ਗਿਆਨੀ ਗਰਜਾ ਸਿੰਘ ਜੀ ਦੀ ਹਥ-ਲਿਖਤ ਹੈ। ਅਸੀਂ ਹਥਲੇ ਕਾਰਜ ਲਈ ਦੋਵਾਂ ਦੀ ਵਰਤੋਂ ਕੀਤੀ ਹੈ। ਸਭ ਤੋਂ ਪਹਿਲਾਂ ਟਾਈਪ ਪੁਸਤਕ ਵਿਚੋਂ ਨੋਟ ਲਏ ਗਏ, ਫਿਰ ਉਸ ਦਾ ਮਿਲਾਨ ਹਥ ਲਿਖਤ ਵਿਚੋਂ ਕਰਕੇ ਉਸ ਵਿਚ ਪਾਈਆਂ ਉਕਾਈਆਂ ਨੂੰ ਠੀਕ ਕੀਤਾ ਗਿਆ। ਟਾਈਪ ਕੀਤੀ ਗਈ ਪੁਸਤਕ ਵਿਚ ਅਣਗਿਣਤ ਉਕਾਈਆਂ ਹਨ, ਜਿਵੇਂ ਕਿ ਫੁਟ-ਨੋਟ ਅਤੇ ਹਵਾਲੇ ਠੀਕ ਢੰਗ ਨਾਲ ਨਹੀਂ ਦਰਸਾਏ ਗਏ, ਅਨੇਕ ਜਗ੍ਹਾ ਉਪਰ ਵਿਆਕਰਨਕ ਉਕਾਈਆਂ ਹਨ ਅਤੇ ਕਈ ਸ਼ਬਦਾਂ ਨੂੰ ਪੜ੍ਹਨ ਵਿਚ ਵੀ ਗਲਤੀ ਕੀਤੀ ਗਈ ਹੈ। ਇਸ ਦੇ ਸੁਧਾਰ ਲਈ ਗਿਆਨੀ ਗਰਜਾ ਸਿੰਘ ਜੀ ਦੀ ਹਥ-ਲਿਖਤ ਦੇ ਹਵਾਲੇ ਲੈ ਕੇ ਉਕਾਈਆਂ ਠੀਕ ਕੀਤੀਆਂ ਗਈਆਂ ਹਨ, ਪਰ ਕਾਫੀ ਗਲਤੀਆਂ ਹਥ-ਲਿਖਤ ਵਿਚ ਵੀ ਇਸੇ ਹਾਲਤ ਵਿਚ ਮਿਲਦੀਆਂ ਹਨ, ਜਿੰਨ੍ਹਾ ਨੂੰ ਸੰਪਾਦਕ ਦੁਆਰਾ ਦਰੁਸਤ ਕੀਤਾ ਗਿਆ ਹੈ। ਇਸ ਪਰਚੇ ਵਿਚ ਸਿਰਫ ਸ਼ਬਦ-ਜੋੜਾਂ ਤੇ ਵਿਆਕਰਨਕ ਸੰਬੰਧੀ ਗਲਤੀਆਂ ਦੀ ਹੀ ਸੋਧ ਕੀਤੀ ਗਈ ਹੈ, ਲੇਖਕ ਦੀ ਮੂਲ ਰਚਨਾ ਨਾਲ ਕੋਈ ਛੇੜ-ਛਾੜ ਨਹੀਂ ਕੀਤੀ ਗਈ। ਜਿਥੇ ਕਿਤੇ ਲੋੜ ਸਮਝੀ ਗਈ ਹੈ ਪਦ ਟਿਪਣੀ ਦਿਤੀ ਗਈ ਹੈ।
Two copies of that work exist — one typed, and one in Giani Garja Singh ji's own hand. We used both for the present essay. Notes were first taken from the typed book, then checked line by line against the handwritten copy, and the slips found in it were corrected. The typed copy has countless faults: footnotes and references shown incorrectly, grammatical slips in many places, and words misread in the typing. These were set right against Giani ji's manuscript — though a good number of slips stand in the manuscript in the same condition, and those the editor has corrected. In this paper only spelling and grammar have been amended; the author's original composition has not been touched. Wherever it seemed needed, an explanatory footnote has been added.
ਇਸ ਪੁਸਤਕ ਵਿਚ ਆਏ ਹਵਾਲਿਆਂ ਵਿਚ ਭਟ ਤੇ ਪਾਂਡੇ ਵਹੀਆਂ ਦੇ ਜੋ ਰੈਫਰੈਂਸ ਦੇ ਕੇ ਉਨ੍ਹਾਂ ਦੇ ਜੋ ਨਿਸਚਿਤ ਸਥਾਨ ਦਰਸਾਏ ਗਏ ਹਨ, ਇਹ ਮੂਲ ਲਿਖਾਰੀ ਦੁਆਰਾ ਹੀ ਦਰਸਾਏ ਗਏ ਹਨ, ਜਿਨ੍ਹਾਂ ਦੀ ਮੌਜੂਦਾ ਸਥਿਤੀ ਬਾਰੇ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਇਹ ਅਜ ਵੀ ਉਥੇ ਹੀ ਮੌਜੂਦ ਹਨ ਜਾਂ ਨਹੀਂ। ਲੇਖਕ ਦੁਆਰਾ ਕਈ ਹਵਾਲੇ ਜੋ ਕਿ ਮੂਲ ਪਾਠ ਵਿਚ ਦੇਣੇ ਚਾਹੀਦੇ ਸਨ, ਉਹ ਪਦ-ਟਿਪਣੀ ਵਿਚ ਦਰਸਾਏ ਗਏ ਹਨ, ਜਿਵੇਂ ਕਿਸੇ ਦੇ ਨਾਮ, ਸਥਾਨ ਦਾ ਵੇਰਵਾ ਅਤੇ ਕਈ ਸ਼ਬਦਾਂ ਦੇ ਭਾਵ ਅਰਥ, ਇਨ੍ਹਾਂ ਨੂੰ ਸੰਪਾਦਕ ਦੁਆਰਾ ਮੂਲ ਪਾਠ ਵਿਚ ਹੀ ਵਡੀਆਂ ਬਰੈਕਟਾਂ ਵਿਚ ਰਖ ਕੇ ਪੇਸ਼ ਕੀਤਾ ਗਿਆ ਹੈ। ਹਥਲੇ ਕਾਰਜ ਵਿਚ ਸੰਪੂਰਨ ਕਿਤਾਬ ਦਾ ਵਿਚਲਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਤ ਪਖ ਹੀ ਛੁਹਿਆ ਗਿਆ ਹੈ, ਜਿਨ੍ਹਾਂ ਨੂੰ ਭਟ ਵਹੀਆਂ ਦੇ ਹਵਾਲਿਆਂ ਦੇ ਅਧਾਰ ਤੇ ਪੇਸ਼ ਕੀਤਾ ਗਿਆ ਹੈ।
Where the book cites Bhatt and Pandey vahis and names the particular places they were kept, those locations are the original author's own; whether the vahis still rest there today cannot be assumed. Several references the author should have given in the main text appear instead in his footnotes — a person's name, the detail of a place, the sense of certain words — and the editor has brought these into the main text inside square brackets. The present work touches only the portion of the complete book that concerns the life of Guru Gobind Singh ji, presented on the authority of the Bhatt vahis.