Chapter 2

The Original Text I: Marriage, Martyrdom, the Khalsa

From Guru Tegh Bahadur ji's shahadat to the birth of the Khalsa, dated by the vahis

ਮੂਲ ਲਿਖਤ — ਸ੍ਰੀ ਦਸਮੇਸ ਜੀ ਦਾ ਵਿਆਹ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ The Original Text — The Tenth Master's Marriage and Guru Tegh Bahadur ji's Martyrdom

ਗੁਰੂ ਤੇਗ ਬਹਾਦਰ ਜੀ ਦੇ ਚਕ ਨਾਨਕੀ ਵਿਚ ਆਵਣ ਤੇ 1730 ਬਿ. (1673 ਈ.) ਦੀ ਵਿਸਾਖੀ ਨੂੰ ਚੰਗਾ ਜੋੜ ਮੇਲ ਹੋਇਆ। ਮਹਿਮਾ ਪ੍ਰਕਾਸ਼ ਤੇ ਜਸਾ ਸਿੰਘ, ਬਿਨੋਦ ਦੇ ਮੁਤਾਬਿਕ ਸਤਿਗੁਰਾਂ ਮਾਖੋਵਾਲ (ਚਕ ਨਾਨਕੀ) ਦਾ ਨਾਮ ਅਨੰਦ ਸਾਹਿਬ ਦੀਆਂ ਪੰਜ ਪਉੜੀਆਂ ਪੜ ਕੇ ਅਨੰਦਪੁਰ ਰਖਿਆ। ਇਸੀ ਸਮੇਂ ਭਾਈ ਹਰਜਸ ਰਾਇ ਸਭਿਖੀ ਖਤਰੀ ਲਾਹੌਰ ਨਿਵਾਸੀ ਨੇ ਆਪਣੀ ਪੁਤਰੀ ਸ੍ਰੀ ਜੀਤੋ ਜੀ ਦੀ ਮੰਗਣੀ ਸ੍ਰੀ ਦਸਮੇਸ ਜੀ ਨਾਲ ਕੀਤੀ। ਇਸੀ ਸਾਲ 1730 ਬਿ. 15 ਜੇਠ (1673 ਈ.) ਨੂੰ ਨਗਰ ਲਾਹੌਰ ਰਚ ਕੇ ਗੁਰੂ ਤੇਗ ਬਹਾਦਰ ਜੀ ਨੇ ਸਾਹਿਬਜਾਦਾ ਸ੍ਰੀ ਗੋਬਿੰਦ ਦਾਸ ਦਾ ਵਿਆਹ ਕਰ ਦਿਤਾ। ਪੂਜ ਮਾਤਾ ਜੀਤੋ ਜੀ ਦਾ ਮੁਕਲਾਵਾ ਸ੍ਰੀ ਦਸਮੇਸ ਜੀ ਨੇ 1735 ਬਿ. ਜੇਠ ਸੁਦੀ ਪੰਚਮੀ (1678 ਈ.) ਨੂੰ ਲਿਆਂਦਾ।

On Guru Tegh Bahadur ji's coming to Chak Nanaki, a great gathering was held on the Visakhi of 1730 Bikrami (1673 CE). According to the Mahima Prakash and Jassa Singh's Binod, the Satguru read the five pauris of Anand Sahib and named Makhoval (Chak Nanaki) 'Anandpur' — the City of Bliss. At this same time Bhai Harjas Rai Subhikhi, a Khatri of Lahore, betrothed his daughter Sri Jito ji to Sri Dasmesh ji. In that very year, on 15 Jeth 1730 Bikrami (1673 CE), a 'town of Lahore' was raised near Anandpur, and there Guru Tegh Bahadur ji solemnised the marriage of Sahibzada Sri Gobind Das. Sri Dasmesh ji brought revered Mata Jito ji home in the muklava ceremony on Jeth sudi panchami, 1735 Bikrami (1678 CE).

ਗੁਰੂ ਤੇਗ ਬਹਾਦਰ ਜੀ ਸੰਮਤ 1732 ਬਿ. 11 ਸਾਵਣ (1675 ਈ.) ਨੂੰ ਸ੍ਰੀ ਅਨੰਦਪੁਰ ਤੋਂ ਚਲਕੇ ਸਰਸਾ ਨਦੀ ਪਾਰ ਹੋ ਆਪਣੇ ਸਾਦਕ ਮੁਰਾਦ ਸ਼ਾਹ ਪਾਸ ਮਲਕਪੁਰ ਰੰਘੜਾਂ ਪਰਗਣਾ ਰੋਪੜ ਵਿਚ ਜਾ ਠਹਿਰੇ। ਏਥੋਂ ਸੁਭਾ 12 ਸਾਵਣ ਨੂੰ ਗੁਰੂ ਜੀ, ਸਮੇਤ ਤਿਨ ਸਿਖਾਂ (ਭਾ. ਦਿਆਲ ਦਾਸ, ਸਤੀਦਾਸ, ਮਤੀਦਾਸ) ਦੇ ਗ੍ਰਿਫਤਾਰ ਹੋਏ, ਜਿਸ ਦਾ ਪਤਾ ਸਾਨੂੰ ਹੇਠ ਲਿਖੀਆਂ ਲਿਖਤਾਂ ਤੋਂ ਲਗਦਾ ਹੈ:

On 11 Savan, 1732 Bikrami (1675 CE), Guru Tegh Bahadur ji set out from Sri Anandpur, crossed the Sarsa stream, and stayed with his devoted follower Murad Shah at Malakpur Rangharan in pargana Ropar. From there, on the morning of 12 Savan, the Guru was arrested together with three Sikhs — Bhai Dial Das, Sati Das and Mati Das — as we learn from the following records:

ਗੁਰੂ ਤੇਗ ਬਹਾਦਰ ਜੀ ਮਹਲ ਨਾਵਾਂ ਕੇ ਨੂਰ ਮੁਹਮਦ ਖਾਨ ਮਿਰਜਾ ਚਉਂਕੀ ਰੋਪੜ ਬਲੋਂ ਨੇ ਸਾਲ ਸਤਰਾਂ ਸੈ ਬਤੀਸ ਸਾਵਨ ਪਰਬਿਸਟੈ ਬਾਰਾਂ ਕੋ ਮਲਕਪੁਰ ਪਰਗਨਾ ਘਨੌਲਾ [*ਘਨੌਲਾ ਰੋਪੜ ਤੋ ਨਾਲਾਗੜ ਵਾਲੀ ਸੜਕ 6.5 ਮੀਲ ਹੈ] ਸੇ ਪਕੜ ਕਰ ਸਰਹੰਦ ਪਹੁੰਚਾਇਆ। ਸਾਥ ਸਤੀਦਾਸ ਮਤੀਦਾਸ ਬੇਟੇ ਹੀਰਾ ਮਲ ਛਿਬਰ ਕੇ ਸਾਥ ਦਿਆਲ ਦਾਸ ਬੇਟਾ ਮਾਈਦਾਸ ਬਲਉਤ ਕਾ ਪਕੜਿਆ ਸਰਹੰਦ ਆਇਆ। ਚਾਰ ਮਾਹ ਸਰਹੰਦ ਔਰ ਦਿਲੀ ਕੇ ਬੰਦੀ ਖਾਨੇ ਮੇਂ ਰਹੇ।

"Guru Tegh Bahadur ji, the Ninth Master, was seized by Nur Muhammad Khan Mirza of the Ropar post in the year seventeen hundred and thirty-two, on the twelfth of Savan, at Malakpur in pargana Ghanaula [note: Ghanaula lies 6.5 miles along the Ropar–Nalagarh road], and taken to Sirhind. With him Sati Das and Mati Das, sons of Hira Mal Chhibber, and Dial Das, son of Mai Das the Balaut, were seized and brought to Sirhind. Four months they remained in the prisons of Sirhind and Delhi."

ਇਹ ਤਿੰਨੋ ਸ਼ਹੀਦੀਆਂ ਚਾਂਦਨੀ ਚੌਂਕ ਦਿਲੀ ਵਿਚ ਸਤਿਗੁਰਾਂ ਦੇ ਸਾਹਮਣੇ ਹੋਈਆਂ। ਗੁਰੂ ਸਾਹਿਬ ਭਾਣੇ ਨੂੰ ਮੰਨਦੇ ਦੇਖਦੇ ਰਹੇ, ਅਖੀਰ ਸਤਿਗੁਰਾਂ ਦੀ ਵਾਰੀ ਆਈ, ਜਲਾਦ ਨੇ ਤਲਵਾਰ ਮਾਰ ਕੇ ਸਤਿਗੁਰਾਂ ਦਾ ਸੀਸ ਧੜ ਨਾਲੋਂ ਜੁਦਾ ਕਰ ਦਿਤਾ। ਇਸ ਘਟਨਾ ਨੂੰ ਭਟ ਵਹੀ ਵਿਚ ਇੰਜ ਬਿਆਨ ਕੀਤਾ ਹੈ:

All three of these martyrdoms took place in Chandni Chowk, Delhi, before the Satguru's own eyes. The Guru watched, accepting the Divine Will. At last the Satguru's turn came; the executioner's sword fell, and the Guru's head was parted from his body. The Bhatt vahi records the event thus:

ਦਿਆਲ ਦਾਸ ਬੇਟਾ ਮਾਈਦਾਸ ਕਾ ਪੋਤਾ ਬਲੂ ਕਾ ਪੜਪੋਤਾ ਮੂਲੇ ਕਾ.... ਗੁਰੂ ਗੈਲੋ ਸਾਲ ਸਤਰਾਂ ਸੈ ਬਤੀਸ ਮੰਗਸਰ [*ਮਘਰ ਦਾ ਮਹੀਨਾ] ਸੁਦੀ ਪੰਚਮੀ ਕੇ ਦਿਲੀ ਚਾਂਦਨੀ ਚੌਂਕ ਕੇ ਮਲਹਾਨ ਸਾਹੀ ਹੁਕਮ ਗੈਲ ਮਾਰਾ ਗਿਆ। ਸਾਥ ਸਤੀਦਾਸ ਮਤੀਦਾਸ ਬੇਟੇ ਹੀਰਾ ਮਲ ਕੇ ਭਾਰਗਵ ਗੋਤਰੇ ਛਿਬਰ ਬ੍ਰਾਹਮਣ ਮਾਰੇ ਗਏ।

"Dial Das, son of Mai Das, grandson of Balu, great-grandson of Mula ... was put to death alongside the Guru by royal order at the place of Chandni Chowk, Delhi, in the year seventeen hundred and thirty-two, Mangsar [note: the month of Maghar] sudi panchami. With him were slain Sati Das and Mati Das, sons of Hira Mal, Chhibber Brahmins of the Bhargav gotra."

ਭਟ ਵਹੀ ਦੇ ਮੁਤਾਬਿਕ ਭਾਈ ਲਖੀ ਸ਼ਾਹ ਨੇ ਨਗਾਹੀਆ ਆਦਿ ਪੁਤਰਾਂ ਤੇ ਹੋਰ ਸਾਥੀਆਂ ਦੀ ਸਹਾਇਤਾ ਨਾਲ ਗੁਰੂ ਜੀ ਦਾ ਧੜ ਮਘਰ ਸੁਦੀ ਛਟ (12 ਨਵੰਬਰ) ਨੂੰ ਚਾਂਦਨੀ ਚੌਂਕ ਦਿਲੀ ਤੋਂ ਉਠਾਕੇ ਆਪਣੇ ਘਰ ਰਸੀਕੇ ਪਿੰਡ (ਰਕਾਬ ਗੰਜ) ਲਿਆ ਕੇ ਸੰਸਕਾਰ ਕਰ ਦਿਤਾ:

According to the Bhatt vahi, Bhai Lakhi Shah — helped by his sons Nagahia and others, and by further companions — lifted the Guru's body from Chandni Chowk on Maghar sudi chhat (12 November), carried it to his home in the village of Raisina (Rakab Ganj), and performed the cremation there:

ਲਖੀਆ ਬੇਟਾ ਗੋਧੂ ਕਾ, ਨਗਾਹੀਆ ਹੇਮਾ ਹਾੜੀ ਬੇਟੇ ਲਖੀਏ ਕੇ ਬੜਤੀਏ ਕਨਾਵਤ। ਨਾਇਕ ਧੂਮਾ ਬੇਟਾ ਕਾਨ੍ਹੇ ਕਾ ਬਿਜਲਉਤ ਗੁਰੂ ਤੇਗ ਬਹਾਦਰ ਜੀ ਮਹਲ ਨਾਂਵੇ ਕੀ ਲੋਥ ਉਠਾਇ ਲਾਇ। ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਛਟ ਸੁਕਰਵਾਰ ਕੋ ਦਾਗ ਦੀਆ ਆਧ ਘੜੀ ਰਾਤ ਗਈ।

"Lakhia, son of Godhu; Nagahia, Hema and Hari, sons of Lakhia, Bartia Kanavats; and Naik Dhuma, son of Kanha, a Bijlaut — lifted and bore away the body of Guru Tegh Bahadur ji, the Ninth Master. In the year seventeen hundred and thirty-two, Mangsar sudi chhat, on Friday, half a ghari into the night, they gave it to the fire."

ਲਖੀ ਸ਼ਾਹ ਸਤਿਗੁਰਾਂ ਦੇ ਜੋਤੀ ਜੋਤਿ ਸਮਾਵਣ ਤੋਂ ਕੋਈ ਪੰਜ ਕੁ ਸਾਲ ਬਾਅਦ ਦਿਲੀ ਰਕਾਬ ਗੰਜ ਵਿਖੇ ਸੰਮਤ 1737 ਬਿ. 30 ਜੇਠ ਸੁਦੀ 11 ਸੁਕਰਵਾਰ (28 ਮਈ 1680 ਈ.) ਨੂੰ ਇਸ ਦੁਨੀਆ ਤੋਂ ਚਲ ਵਸਿਆ ਸੀ। ਇਸਦੀ ਸਤਾਰਵੀਂ ਤੇ ਪਹਿਲੀ ਬਰਸੀ ਤੇ ਭਟ ਕੇਸੋ [*ਇਹ ਭਟ ਬੋਹਥ ਦਾ ਪੁਤਰ ਤੇ ਭਟ ਕੀਰਤ ਦਾ ਪੋਤਰਾ ਹੈ] ਦੇ ਕਹੇ ਚਾਰ ਦੋਹਿਆਂ ਤੋਂ ਗੁਰੂ ਸਾਹਿਬ ਦੇ ਧੜ ਚੁਕ ਕੇ ਲਿਆਵਣ ਤੇ ਸਸਕਾਰ ਕਰਨ [*ਸਸਕਾਰ ਕਰਨ ਵੇਲੇ ਗੁਰੂ ਹਰਿਰਾਇ ਜੀ ਦੇ ਵਡੇ ਪੁਤਰ ਸ੍ਰੀ ਰਾਮ ਰਾਇ ਮੌਜੂਦ ਸਨ] ਸੰਬੰਧੀ ਕੁਝ ਰੋਸ਼ਨੀ ਪੈਂਦੀ ਹੈ:

Some five years after the Satguru merged into the Light, Lakhi Shah himself left this world at Rakab Ganj, Delhi, on 30 Jeth sudi 11, Friday, 1737 Bikrami (28 May 1680 CE). Four dohas spoken by Bhatt Keso [note: son of Bhatt Bohath and grandson of Bhatt Kirat] at Lakhi Shah's memorial gatherings shed light on the carrying away of the Guru's body and its cremation [note: Sri Ram Rai, the elder son of Guru Har Rai ji, was present at the cremation]:

ਚਲਾ ਚਲਾਈ ਹੋ ਰਹੀ, ਗਢ ਗਢ ਉਖਰੇ ਮੇਖ, ਲਖੀ ਨਗਾਹੀਆ ਲੈ ਚਲੇ, [*ਗੁਰੂ ਜੀ ਦੇ ਪੁਤਰ ਦਾ ਸਸਕਾਰ ਨਗਾਹੀਏ ਸਿਖ ਨੇ ਕੀਤਾ] ਤੂੰ ਖਰਾ ਤਮਾਸਾ ਦੇਖ ।੧।

chalā chalāī ho rahī, gaḍh gaḍh ukhare mekha, lakhī nagāhīā lai chale, [*gurū jī de putar dā sasakār nagāhīe sikh ne kītā] tūn kharā tamāsā dekh |1|

All the world is passing on; from fort after fort the tent-pegs are pulled up. Lakhi and Nagahia have carried him away [note: it was Nagahia the Sikh who performed the last rites] — and you stand there, watching the spectacle. (1)

ਲਖੀ ਨਗਾਹੀਆ ਲਖ ਗਏ, ਹੇਮ ਹੜਾਊ ਆਠ, [*ਲਖੀ ਦੇ ਅਠ ਪੁਤਰ] ਸਖਾ ਧਰੀਖਾ ਲਖ ਗਏ, [*ਸਖਾ ਸਰੀਖਾ ਭਾਵ ਹੋਰ ਸਾਥੀ ਨਾਇਕ ਧੂਮਾ ਆਦਿ] ਬਹੁਰ ਨਾਂ ਆਏ ਇਸ ਬਾਟ ।੨।

lakhī nagāhīā lakh gae, hem haṛāū āṭha, [*lakhī de aṭh putara] sakhā dharīkhā lakh gae, [*sakhā sarīkhā bhāv hor sāthī nāik dhūmā ādi] bahur nān āe is bāṭ |2|

Lakhi and Nagahia have gone their way, with Hem and the eight of the house [note: Lakhi's eight sons]; their companions too have gone [note: fellow helpers such as Naik Dhuma] — and none came back along this road. (2)

ਸਿਮਰ ਭਟ ਭਉ ਸਤਿਗੁਰ ਆਪਨਾ, ਧੰਨ ਧਉਲਾ ਗੜ ਧਾਰਾ। ਹੁਕਮ ਹੂਆ ਸਚਾ ਸਾਹਿਬ ਕਾ, ਲਖੀ ਬੜਤੀਆ ਸ੍ਵਰਗ ਸਿਧਾਰਾ। ਆਠੋ ਬੇਟੇ ਹੋਏ ਇਕਠੇ, ਕਾਜ ਕਰਨ ਕੀ ਬਾਰਾ। ਨਗਾਹੀਆ, ਹੇਮਾ, ਹਾੜੀ ਆਏ, ਆਇਆ ਸੀਤੂ ਤੇ ਪੂੰਡਾਰਾ। ਬਖਸ਼ੀ, ਬਾਲਾ, ਜਮਾਹਰ ਆਏ, ਬੇਧੇ, ਬਰਛੀ, ਕਰਮ ਕਟਾਰਾ। ਮਹਿੰਘੇ ਮੋਲ ਉਠ ਮੰਗਾਏ ਚੜਨੇ ਕੋ ਘੋੜੇ, ਕਾਨੋ ਮੇਂ ਬਾਰਾ। ਨਗਾਹੀਏ ਕੇ ਸਿਰ ਪਾਗ ਬੰਧਾਈ, ਬੰਸ ਠਾਕਰ ਕਾ [*ਲਖੀ ਸ਼ਾਹ ਦਾ ਦਾਦਾ] ਭਯੋ ਉਜਿਆਰਾ। ਜਸ ਜੋੜ ਕੇਸੋ ਭਟ ਭਨਿਆ ਸਾਲ ਸਤਰਾਂ ਸੈ ਸੈਂਤੀਆ ਹੋਈ ਜੈ ਜੈ ਕਾਰਾ ।੩।

"Remember, O Bhatt, the awe of your own Satguru — blessed is the one who held the white citadel. The command of the True Lord came, and Lakhi the Bartia departed for heaven. All eight sons gathered; the hour of the last duties arrived. Nagahia, Hema and Hari came; Situ and Pundara came; Bakhshi, Bala and Jamahar came — pierced through by spear-point and dagger of duty. Horses for riding were called for at a dear price, rings in their ears. The turban of the house was tied on Nagahia's head, and the line of Thakar [note: Lakhi Shah's grandfather] was made radiant. Bhatt Keso joined this praise-song in the year seventeen hundred and thirty-seven, and cries of victory rang out. (3)"

ਸਿਮਰ ਸੁਲਤਾਨ ਹਿਰਦੇ ਦੇ ਗਿਆਨ ਸਾਹਿਬ ਕੋ, ਕਰੂੰ ਯਾਦ ਸਤਿਗੁਰ ਕਰੋ ਸਹਾਇ। ਨਗਾਹੀਏ ਤਉ ਲਖੀ ਕੇ ਜਨਮ ਲੀਆ, ਰਉਤ ਰਾਨੇਂ ਢਾਏ ਰਨੇ [*ਭਾਵ ਜੰਗ ਵਿਚ], ਛੋਰਾ ਨਹੀ ਦਾਨਾਂ [*ਭਾਵ ਇਕ ਵੀ ਜਿੰਦਾ ਨਹੀ ਰਹਿਣ ਦਿਤਾ], ਜਾਲਾਪੁਰ ਕੇ ਅੰਬ ਕਟਾਏ [*ਭਾਵ ਜਵਾਲਾਪੁਰ ਹਰਿਦੁਆਰ ਦੇ ਨਜਦੀਕ]। ਧਨ ਪਾਰਾਂ ਦੇਈ 'ਗ੍ਰਾਬਨੀ' ਪੂਤ ਜਨਮਿਆ ਨਗਾਹੀਆ, ਪਾਂਚ ਸੈ ਹੇੜੀ [*ਇਕ ਜਾਤੀ] ਮਾਰ ਭਗਾਇ ਗੁਰੂ ਕੀ ਲੋਥ ਉਠਾਇ ਲਿਆਨੀ, ਜਸ ਜਗ ਮੈਂ ਪਾਇਆ, ਪਿਤਾ ਪੁਤ ਰੋਸ਼ਨ ਭਏ ਆਦਿ। ਜਸ ਗਾਉਂ ਤਉ ਲਖੀਏ, ਗੋਧੂ ਠਾਕਰ ਕਾ, ਤਾਜੀ [*ਭਾਵ ਘੋੜੇ] ਬੰਧੇ ਬਾਰ, ਉਠੋਂ ਬੈਲੋਂ ਕੀ ਸੋਹੇ ਲਾਰ, ਬ੍ਰਾਹਮਨ ਭਟੋਂ ਕੋ ਦੀਆ ਦਾਨ, ਬੇਲ ਤੇਰੀ ਕੋ ਗੁਰੂ ਬਧਾਇ। ਜਸੁ ਜੋੜ ਕੇਸੋ ਭਟ ਭਨਿਆ, ਸਾਲ ਸਤਰਾਂ ਸੈ ਅਠਤੀਆ ਰਕਾਬ ਗੰਜ ਕੇ ਮਲਹਾਨ [*ਭਾਵ ਜਗਾ] ਕੰਮ ਨੈ ਕੀ ਜੋੜੀ, ਮੁਹਰੈਂ ਕੀ ਮਾਲਾ ਭਟੈਂ ਕੀ ਪਹਿਨਾਇ ।੪।

"Remembering the Sultan of the heart's wisdom, I call the Satguru to mind — may he give his aid. To Lakhi was born Nagahia, who felled chieftains and ranas in battle [note: in war], sparing not one [note: he let not a single one escape alive], and had the mangoes of Jalapur cut [note: Jwalapur, near Haridwar]. Blessed is Paran Dei, the 'Grabani', who bore the son Nagahia — he beat off five hundred Heris [note: a community], lifted the Guru's body and bore it away; he won honour in the world, and father and son were made radiant. Sing the praise of Lakhi, son of Godhu Thakar — thoroughbreds [note: horses] tied at his gate, strings of camels and oxen adorning it; he gave gifts to Brahmins and Bhatts, and your vine, says the Guru, flourished. Bhatt Keso joined this praise-song in the year seventeen hundred and thirty-eight, at the place of Rakab Ganj [note: 'malhan' means place]; garlands of gold mohars were placed round the Bhatts' necks. (4)"

13 ਨਵੰਬਰ ਨੂੰ ਸਵੇਰੇ ਭਾਈ ਨਾਨੋਂ ਤੇ ਜੈਤੇ ਸਿਖ ਨੇਂ ਤੀਜੇ ਨਾਲ ਭਾਈ ਉਦਾ 'ਰਾਠੌਰ' ਬੇਟਾ ਖੇਮੇ ਕਾ 'ਚੰਦਨੀ' ਕਾ ਵਾਸੀ ਲਾਡਵਾ [*ਏਥੇ ਭਾਈ ਉਦੇ ਦੀ ਬੰਸ ਹੁਣ ਨਹੀਂ, ਨਾਲ ਲਗਦੇ ਪਿੰਡ ਲੁਹਾੜੇ ਵਿਚ ਹੈ] (ਜਿਲਾ ਕਰਨਾਲ) ਨੂੰ ਮਿਲਾਕੇ ਸਤਿਗੁਰਾਂ ਦਾ ਸੀਸ ਦਿਲੀ ਤੋਂ ਲੈ ਕੇ ਮਘਰ ਸੁਦੀ ਦਸਵੀਂ (15 ਨਵੰਬਰ) ਨੂੰ ਕੀਰਤਪੁਰ ਪਹੁੰਚਾਇਆ ਤੇ 16 ਨਵੰਬਰ ਨੂੰ ਸ੍ਰੀ ਮਾਖੋਵਾਲ (ਅਨੰਦਪੁਰ) ਵਿਚ ਦਾਗ ਦਿਤਾ। ਜਿਸਦਾ ਪਤਾ ਸਾਨੂੰ ਹੇਠ ਲਿਖੀ ਸੂਚਨਾ ਤੋਂ ਲਗਦਾ ਹੈ:

On the morning of 13 November, Bhai Nano and Bhai Jaita, joined as a third by Bhai Uda 'Rathaur', son of Khema, of the Chandni clan and resident of Ladwa [note: Bhai Uda's line no longer lives there, but in the neighbouring village of Luhara] in district Karnal, carried the Satguru's revered head from Delhi. They brought it to Kiratpur on Maghar sudi dasvin (15 November), and on 16 November it was committed to the fire at Sri Makhoval (Anandpur) — as the following entry tells us:

ਜੈਤਾ ਬੇਟਾ ਆਗਿਆ ਰਾਮ ਕਾ [*ਇਹ ਵੀ ਇਨ੍ਹਾਂ ਦਿਨਾਂ ਵਿਚ ਅਨੰਦਪੁਰ ਆਇਆ ਸੀ], ਨਨੂ ਬੇਟਾ ਬਾਘੇ ਕਾ, ਪੋਤਾ ਧਰਮੇ ਕਾ, ਉਦਾ ਬੇਟਾ ਖੇਮੇਂ ਕਾ, ਗੁਰੂ ਕਾ ਸੀਸ ਪਾਇ ਕੀਰਤਪੁਰ ਪਰਗਨਾਂ ਕਹਿਲੂਰ ਆਏ, ਸਾਲ ਸਤਰਾਂ ਸੈ ਬਤੀਸ ਮੰਗਸਰ ਸੁਦੀ ਦਸਮੀ ਕੇ ਦਿਨ। ਗਿਆਰਸ ਕੇ ਦਾਗ ਦੀਆ ਮਾਖੋਵਾਲ ਮੇਂ।

"Jaita, son of Agya Ram [note: he too had come to Anandpur in those days]; Nanu, son of Bagha, grandson of Dharma; and Uda, son of Khema — bearing the Guru's head, they reached Kiratpur in pargana Kahilur in the year seventeen hundred and thirty-two, on the day of Mangsar sudi dasmi. On the eleventh it was given to the fire at Makhoval."

ਬਾਬਾ ਧੀਰਮਲ ਤੇ ਬਾਬਾ ਰਾਮ ਚੰਦ ਜੀ ਦਾ ਨਜਰਬੰਦੀ ਵਿਚ ਰਹਿਕੇ ਗੁਰਪੁਰੀ ਪਧਾਰਨਾ Baba Dhirmal and Baba Ram Chand ji Pass Away in Captivity

ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਹੋਇਆਂ ਅਜੇ 11 ਕੁ ਮਹੀਨੇ ਹੋਏ ਸਨ ਕਿ ਬਕਾਲੇ ਨਗਰ ਵਿਚ ਇਕ ਦੁਖਦਾਈ ਘਟਨਾ ਵਾਪਰੀ। ਸਰਕਾਰ ਦਿਲੀ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਜੀ ਦੇ ਹਕੀਕੀ ਭਤੀਜੇ ਗੁਰੂ ਹਰਿਰਾਇ ਸਾਹਿਬ ਦੇ ਵਡੇ ਭਰਾ ਬਾਬਾ ਧੀਰਮਲ ਨੂੰ ਦਿਲੀ ਬੁਲਾਇਆ ਗਿਆ। ਗੁਰੂ ਧੀਰਮਲ ਗੁਰਪ੍ਰਣਾਲੀ ਕਰਤਾ ਦੌਲਤ ਰਾਇ ਭਟ ਅਨੁਸਾਰ ਬਾਬਾ ਧੀਰਮਲ ਜੀ 1733 ਬਿ. ਅਸੂ ਵਦੀ ਦੁਆਦਸੀ (1676 ਈ.) ਨੂੰ ਬਕਾਲੇ ਤੋਂ ਦਿਲੀ ਨੂੰ ਗਏ। ਬਾਦਸ਼ਾਹ ਔਰੰਗਜ਼ੇਬ ਨੇ ਇਨ੍ਹਾਂ ਨੂੰ ਬੰਦੀਵਾਨ ਬਣਾ ਕੇ ਗੜ ਰਣ ਬੰਬੋਰ ਦੇ ਕਿਲੇ ਵਿਚ ਬੰਦ ਕਰ ਦਿਤਾ। ਭਟ ਵਹੀ ਵਿਚ ਇੰਜ ਲਿਖਿਆ ਹੈ:

Barely eleven months had passed since Guru Tegh Bahadur ji's martyrdom when a sorrowful event befell the town of Bakala. By order of the Delhi government, Baba Dhirmal — Guru Tegh Bahadur ji's own nephew and the elder brother of Guru Har Rai Sahib — was summoned to Delhi. According to Daulat Rai Bhatt, author of the Guru Dhirmal Gurpranali, Baba Dhirmal ji left Bakala for Delhi on Assu vadi duadasi, 1733 Bikrami (1676 CE). Emperor Aurangzeb made him a prisoner and confined him in the fort of Garh Ran Bambor. The Bhatt vahi writes:

ਗੁਰੂ ਧੀਰਮਲ ਜੀ ਸਮਾਏ ਗਢ ਰਣ ਬੰਬੋਰ। ਡੇਢ ਪਹਿਰ ਦਿਨ ਚਢੇ। ਸਾਲ ਸਤਰਾਂ ਸੈ ਚੌਤੀਸ ਮੰਗਸਰ ਸੁਦੀ ਦੂਜ ਸੁਕਰਵਾਰ ਕੋ ਇਕ ਸਾਲ ਦੋ ਮਾਹ ਪੰਜ ਦਿਨ ਬੰਦੀ ਖਾਨੇ ਬੰਦ ਰਹੇ [*ਭਟ ਵਹੀ ਦੇ ਲਿਖਾਰੀ ਨੇ ਬੰਦੀ ਖਾਨੇ ਦਾ ਸਮਾਂ ਬਕਾਲੇ ਤੋਂ ਲਿਆ ਜਾਪਦਾ ਹੈ]। ਦੁਸਟੋਂ ਨੇ ਸਰੀਰ ਕੋ ਬਹੁਤ ਘਨਾਂ ਦੁਖ ਦੀਆ।

"Guru Dhirmal ji passed away in Garh Ran Bambor, a pahar and a half after daybreak, in the year seventeen hundred and thirty-four, Mangsar sudi duj, on Friday. One year, two months and five days he remained shut in the prison [note: the vahi's writer seems to count the imprisonment from Bakala]. The cruel ones gave his body very great suffering."

ਬਾਬਾ ਧੀਰਮਲ ਜੀ ਦੇ ਪਰਲੋਕ ਗਮਨ ਕਰਨ ਦੇ ਬਾਦ ਇਨ੍ਹਾਂ ਦੇ ਵਡੇ ਸਪੁਤਰ ਬਾਬਾ ਰਾਮ ਚੰਦ ਜੀ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਦਿਲੀ ਬੁਲਾਕੇ ਬੰਦੀ ਖਾਨੇ ਵਿਚ ਬੰਦ ਕਰ ਦਿਤਾ। ਬਾਬਾ ਰਾਮ ਚੰਦ ਜੀ ਯਾਰਵੇਂ ਦਿਨ ਗੁਰਪੁਰੀ ਪਧਾਰ ਗਏ। ਭਟ ਵਹੀ ਅਨੁਸਾਰ:

After Baba Dhirmal ji's passing, Emperor Aurangzeb summoned his elder son, Baba Ram Chand ji, to Delhi and imprisoned him too. On the eleventh day, Baba Ram Chand ji departed for the Guru's abode. As the Bhatt vahi records:

ਗੁਰੂ ਰਾਮ ਚੰਦ ਜੀ ਬੇਟਾ ਗੁਰੂ ਧੀਰ ਮਲ ਜੀ ਕਾ ਸਾਲ ਸਤਰਾਂ ਸੈ ਪੈਂਤੀਸ ਭਾਦਵਾ ਬਦੀ ਏਕਮ ਬੁਧਵਾਰ ਕੇ ਦਿਨ ਸਮਾਏ ਦਿਲੀ ਮੇਂ ਇਕ ਘੜੀ ਦਿਨ ਚਢੇ। ਗਿਆਰਾਂ ਦਿਨ ਬੰਦੀ ਖਾਨੇ ਬੰਦ ਰਹੇ। ਤੁਰਕੋਂ ਨੇ ਸਰੀਰ ਕੋ ਘਨਾ ਕਸਟ ਦੀਆ। ਗੁਰੂ ਨੇ ਭਾਣੇ ਕੋ ਮਾਨਾ।

"Guru Ram Chand ji, son of Guru Dhirmal ji, passed away in Delhi in the year seventeen hundred and thirty-five, Bhadva vadi ekam, on Wednesday, one ghari after daybreak. Eleven days he was held in the prison. The rulers gave his body great torment; the Guru's kinsman accepted the Divine Will."

ਗੁਰੂ ਗੋਬਿੰਦ ਰਾਇ ਜੀ ਦਾ ਅਨੰਦਪੁਰ ਤੋਂ ਪਾਉਂਟੇ ਸ਼ਹਿਰ ਜਾਣਾ, ਸਾਹਿਬ ਅਜੀਤ ਸਿੰਘ ਦਾ ਜਨਮ ਅਤੇ ਭੰਗਾਣੀ ਦਾ ਜੰਗ The Move to Paonta, the Birth of Sahib Ajit Singh, and the Battle of Bhangani

ਸਤਿਗੁਰਾਂ ਨੂੰ ਪਾਉਂਟੇ ਆਇਆਂ ਅਜੇ ਦੋ ਸਾਲ ਹੋਏ ਸਨ ਕਿ ਗੁਰੂ ਸਾਹਿਬ ਦੇ ਘਰ ਪੂਜ ਮਾਤਾ ਸੁੰਦਰੀ ਜੀ ਦੇ ਉਦਰ ਥੀਂ ਸੰਮਤ 1743 ਬਿ. 29 ਮਾਘ (1686 ਈ.) ਨੂੰ ਸਾਹਿਬ ਅਜੀਤ ਸਿੰਘ (ਰਣਜੀਤ ਸਿੰਘ) [ਇਹ ਉਪਨਾਮ ਪ੍ਰਾਚੀਨ ਲਿਖਤਾਂ ਵਿਚੋਂ ਮਿਲਦਾ ਹੈ] ਦਾ ਜਨਮ ਹੋਇਆ। ਇਸ ਖੁਸ਼ੀ ਦੇ ਸਮਾਗਮ ਤੋਂ ਇਕ ਸਾਲ ਬਾਅਦ 1744 ਬਿ. ਭਾਦਰੋਂ ਸੁਦੀ 1 ਅਸੂ (4 ਸਤੰਬਰ 1687 ਈ.) ਨੂੰ ਸਾਹਿਬ ਰਾਮਰਾਇ ਜੀ ਨਗਰ ਖੁਰਵਧੀ (ਦੇਹਰਾਦੂਨ) ਵਿਖੇ ਗੁਰਪੁਰੀ ਪਧਾਰ ਗਏ।

The Satguru had been at Paonta barely two years when, on 29 Magh, 1743 Bikrami (1686 CE), Sahib Ajit Singh — also called Ranjit Singh [this epithet is found in the old writings] — was born to revered Mata Sundari ji. A year after this joyous occasion, on Bhadron sudi, 1 Assu, 1744 Bikrami (4 September 1687 CE), Sahib Ram Rai ji passed to the Guru's abode at the town of Khurvadhi (Dehradun).

ਭੰਗਾਣੀ ਦੀ ਜੰਗ ਸ੍ਰੀ ਰਾਮ ਰਾਇ ਜੀ ਦੀ ਪਹਿਲੀ ਬਰਸੀ [*ਬਰਸੀ 1745 ਬਿ. 24 ਭਾਦਰੋ ਸੁਦੀ, 24 ਅਗਸਤ 1688 ਈ: ਨੂੰ ਸੀ] ਤੋਂ 26 ਦਿਨ ਪਿਛੋਂ 1745 ਬਿ. 18 ਅਸੂ ਸੁਦੀ ਚਉਥ (18 ਸਤੰਬਰ 1688 ਈ.) ਮੰਗਲਵਾਰ ਦੇ ਰੋਜ ਹੋਈ ਸੀ। ਇਹ ਜੰਗ ਪਿਛਲੇ ਪਹਿਰ ਸ਼ਿਕਾਰ ਖੇਡਣ ਗਿਆਂ ਪਾਉਂਟੇ ਤੋਂ 6 ਮੀਲ ਗਿਰੀ ਤੇ ਜਮਨਾ ਨਦੀ ਦੇ ਵਿਚਕਾਰ ਰਾਜਾ ਫਤਿਹ ਸ਼ਾਹ ਨਾਲ ਕੇਵਲ ਡੇਢ ਪਹਿਰ ਹੋਈ ਸੀ। ਭੰਗਾਣੀ ਦੇ ਇਸ ਡੇਢ ਪਹਿਰ ਦੇ ਜੰਗ ਵਿਚ 4 ਸਿਖਾਂ ਨੇ ਸ਼ਹਾਦਤ ਪਾਈ, ਜਿਨ੍ਹਾਂ ਦਾ ਪਤਾ ਸਾਨੂੰ ਹੇਠ ਲਿਖੀ ਸੂਚਨਾ ਤੋਂ ਲਗਦਾ ਹੈ:

The battle of Bhangani took place twenty-six days after Sri Ram Rai ji's first barsi [note: the barsi fell on 24 Bhadron sudi, 1745 Bikrami — 24 August 1688 CE], on Tuesday, 18 Assu sudi chauth, 1745 Bikrami (18 September 1688 CE). It was fought in the late afternoon, while a hunting party was out, six miles from Paonta between the Giri and the Jamna rivers, against Raja Fateh Shah — and lasted only a pahar and a half. In that hour-and-a-half of Bhangani, four Sikhs attained martyrdom, as we learn from the following entry:

ਉਦੀਆ ਬੇਟਾ ਖੇਮੇ ਚੰਦਨੀਏ ਕਾ, ਪੋਤਾ ਧਰਮੇ ਕਾ [*ਲਾਡਵਾ ਜਿਲਾ ਕਰਨਾਲ ਨਿਵਾਸੀ]... ਰਾਠੌਰ ਰਮਾਨਾ, ਗੁਰੂ ਕੀ ਬੂਆ ਕੇ ਬੇਟੇ, ਸੰਗੋ ਸ਼ਾਹ, ਜੀਤ ਮਲ [*ਇਹ ਪਿੰਡ ਮਲਾ ਜਿਲਾ ਬਠਿੰਡਾ ਦੇ ਵਸਨੀਕ ਸਨ] ਬੇਟੇ ਸਾਧੂ ਕੇ ਪੋਤੇ ਧਰਮੇ ਕੇ ਖੋਸਲੇ ਖਤਰੀਆਂ ਗੈਲ ਸਾਲ ਸਤਰਾਂ ਸੈ ਪੰਤਾਲੀਸ ਅਸੂਜ ਪਰਵਿਸ਼ਟੇ ਅਠਾਰਾਂ ਭੰਗਾਣੀ ਕੇ ਮਲਹਾਨ, ਜਮਨਾਂ ਗਿਰੀ ਕੇ ਮਧਿਆਨ ਰਾਜ ਨਾਹਨ ਏਕ ਘੜੀ ਦਿਨ ਖੜੇ ਰਨ ਜੁਝਤੇ ਸੁਰਿਓਂ ਗੈਲ ਸਾਮੇਂ ਮਾਥੇ ਜੂਝ ਕਰ ਮਰਾ। ਗੈਲੋ ਹਠੀ ਚੰਦ [*ਉਪਨਾਮ ਰਤਨ ਚੰਦ] ਬੇਟਾ ਮਾਈਦਾਸ ਕਾ ਬਲਉਤ [*ਪਰਮਾਰ ਰਾਜਪੂਤਾਂ ਦੀ ਇਕ ਮੂੰਹੀ ਹੈ] ਮਰਾ।

"Udia, son of Khema of the Chandni clan, grandson of Dharma [note: resident of Ladwa, district Karnal] ... a Rathaur Ramana; with him the sons of the Guru's aunt, Sango Shah and Jit Mal [note: they were residents of village Malla, district Bathinda], sons of Sadhu, grandsons of Dharma, Khosla Khatris — in the year seventeen hundred and forty-five, on the eighteenth of Assu, at the place of Bhangani, between the Jamna and the Giri in the kingdom of Nahan, with one ghari of daylight standing, fighting among the brave, they fell facing the field, forehead forward. With them fell Hathi Chand [note: also called Ratan Chand], son of Mai Das, a Balaut [note: a branch of the Parmar Rajputs]."

ਗੁਰੂ ਜੀ ਦਾ ਰਾਣੀ ਚੰਪਾ ਦੇ ਸਦੇ ਤੇ ਬਿਲਾਸਪੁਰ ਜਾਣਾ ਤੇ ਨਦਾਉਣ ਦੀ ਜੰਗ Rani Champa's Invitation to Bilaspur, and the Battle of Nadaun

ਗੁਰੂ ਜੀ ਨੂੰ ਅਨੰਦਪੁਰ ਆਇਆਂ ਅਜੇ ਕੁਝ ਦਿਨ ਹੀ ਹੋਏ ਸਨ, ਕਿ ਰਾਜਾ ਭੀਮ ਚੰਦ ਦੀ ਮਾਤਾ ਚੰਪਾ [*ਇਹ ਮੰਡੀ ਵਾਲੇ ਰਾਜੇ ਦੀ ਲੜਕੀ ਸੀ] ਨੇ ਸਤਿਗੁਰਾਂ ਵਲ ਬੇਨਤੀ ਪਤਰ ਭੇਜ ਕੇ ਬਿਲਾਸਪੁਰ ਬੁਲਵਾਇਆ। ਗੁਰੂ ਜੀ ਰਾਣੀ ਦੀ ਬੇਨਤੀ ਨੂੰ ਪਰਵਾਣ ਕਰਕੇ 1745 ਬਿ. (1688 ਈ.) ਮਘਰ ਸੁਦੀ ਏਕਮ ਨੂੰ ਭਾ. ਮਨੀ ਸਿੰਘ ਆਦਿ ਮੁਖੀ ਸਿਖਾਂ ਸਮੇਤ ਬਿਲਾਸਪੁਰ ਪਹੁੰਚ ਗਏ। ਰਾਣੀ ਚੰਪਾ ਨੇ ਸਤਿਗੁਰਾਂ ਦਾ ਬਹੁਤ ਆਉ ਭਗਤ ਕੀਤਾ ਤੇ ਭੇਟਾ ਚਾੜ੍ਹੀ। ਰਾਜਾ ਭੀਮ ਚੰਦ ਨੇ ਨਗਰ ਤਾਰਾਪੁਰ [*ਇਸ ਦੀ ਜੂਹ ਵਿਚ ਤਾਰਾਗੜ੍ਹ ਕਿਲਾ ਸੀ] ਤੇ ਅਗਮਪੁਰੇ [*ਇਥੇ ਅਗਮਗੜ੍ਹ ਕਿਲਾ ਬਣਵਾਇਆ] ਦੀ ਕੁਝ ਜਮੀਨ ਸਤਿਗੁਰਾਂ ਨੂੰ ਭੇਟਾ ਕਰੀ। ਗੁਰੂ ਸਾਹਿਬ ਰਾਣੀ ਚੰਪਾ ਅਤੇ ਰਾਜਾ ਭੀਮ ਚੰਦ ਪਾਸੋਂ ਵਿਦਾ ਹੋ ਕੇ ਵਾਪਸ ਅਨੰਦਪੁਰ ਆ ਗਏ।

Only days after the Guru's return to Anandpur, Rani Champa — mother of Raja Bhim Chand [note: she was a daughter of the Raja of Mandi] — sent the Satguru a letter of entreaty, inviting him to Bilaspur. Accepting the Rani's request, the Guru reached Bilaspur on Maghar sudi ekam, 1745 Bikrami (1688 CE), with Bhai Mani Singh and other leading Sikhs. Rani Champa received the Satguru with great honour and made her offerings, and Raja Bhim Chand presented the Guru with land at the town of Tarapur [note: the fort of Taragarh stood within its bounds] and at Agampur [note: here the fort of Agamgarh was built]. Taking leave of Rani Champa and Raja Bhim Chand, the Guru returned to Anandpur.

ਗੁਰੂ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਜੀਤੋ ਜੀ ਦੇ ਉਦਰ ਥੀਂ 1747 ਬਿ. ਚੇਤ੍ਰ ਵਦੀ ਦਸਵੀਂ ਸਨਿਚਰਵਾਰ (1690 ਈ.) ਨੂੰ ਅਨੰਦਪੁਰ ਸਾਹਿਬ ਜੁਝਾਰ ਸਿੰਘ ਦਾ ਜਨਮ ਹੋਇਆ। ਇਸੀ ਸਾਲ 6 ਕਿਲੇ [*ਅਨੰਦਗੜ੍ਹ, ਤਾਰਾਗੜ੍ਹ, ਅਗਮਗੜ੍ਹ, ਲੋਹਗੜ੍ਹ, ਹੋਲਗੜ੍ਹ, ਕੇਸਗੜ੍ਹ ਤੇ ਫਤਿਹਗੜ੍ਹ] ਤਿਆਰ ਕਰਨ ਦਾ ਹੁਕਮ ਦਿਤਾ।

In the Guru's household, Sahib Jujhar Singh was born to Mata Jito ji at Anandpur Sahib on Chet vadi dasvin, Saturday, 1747 Bikrami (1690 CE). In that same year the Guru gave the order to raise the forts [note: Anandgarh, Taragarh, Agamgarh, Lohgarh, Holgarh, Kesgarh and Fatehgarh].

ਪਹਾੜੀ ਰਾਜਿਆਂ ਨੇ ਕਈ ਸਾਲਾਂ ਤੋਂ ਸਰਕਾਰੀ ਮਾਮਲਾ (ਸ਼ਾਹੀ ਕਰ) ਨਹੀ ਸੀ ਦਿਤਾ। ਇਸਨੂੰ ਵਸੂਲ ਕਰਨ ਵਾਸਤੇ ਅਲਫ ਖਾਂ, ਕਹਿਲੂਰ ਆਦਿ ਰਾਜਿਆਂ ਵਲ ਚੜ੍ਹ ਆਇਆ। ਰਾਜਾ ਭੀਮ ਚੰਦ ਤੇ ਉਸ ਦੇ ਸਾਥੀ ਰਾਜਿਆਂ ਫੈਸਲਾ ਕੀਤਾ ਕਿ ਰਾਜ ਕਰ ਨਾ ਤਾਰਿਆ ਜਾਵੇ। ਉਨ੍ਹਾਂ ਨੂੰ ਪਤਾ ਸੀ ਕਿ ਇਸ ਨਾਂਹ ਦਾ ਨਤੀਜਾ ਜੰਗ ਹੋਵੇਗੀ। ਉਹ ਜੰਗ ਲਈ ਤਿਆਰ ਹੋ ਪਏ। ਰਾਜਾ ਭੀਮ ਚੰਦ ਨੇ ਗੁਰੂ ਜੀ ਤੋਂ ਸਹਾਇਤਾ ਮੰਗੀ। ਇਹ ਜੰਗ 1747 ਬਿ. 22 ਚੇਤਰ ਸੁਕਰਵਾਰ (20 ਮਾਰਚ 1691 ਈ.) ਨੂੰ ਹੋਇਆ ਸੀ। ਇਸ ਜੰਗ ਵਿਚ ਸਤਿਗੁਰਾਂ ਦੀ ਸਹਾਇਤਾਂ ਨਾਲ ਰਾਜਾ ਭੀਮ ਚੰਦ ਦੀ ਫਤੇ ਹੋਈ। ਅਲਫਖਾਨ ਹਾਰ ਖਾਕੇ ਭਜ ਗਿਆ। ਸਤਿਗੁਰਾਂ ਸ਼ਹੀਦ ਹੋਏ ਸਿਖਾਂ ਦਾ ਕੋਈ ਖਾਸ ਜਿਕਰ ਨਹੀ ਕੀਤਾ। ਭਟ ਵਹੀਆਂ ਦੇ ਅਧਾਰ ਤੇ ਦੋ ਸਿਖਾਂ ਨੇ ਸ਼ਹੀਦੀਆਂ ਪਾਈਆਂ:

For years the hill rajas had withheld the imperial tribute. To collect it, Alaf Khan marched against Kahilur and the neighbouring kingdoms. Raja Bhim Chand and his allied rajas resolved not to pay — knowing well that refusal meant war — and made themselves ready. Raja Bhim Chand asked the Guru for help. The battle was fought on Friday, 22 Chet, 1747 Bikrami (20 March 1691 CE). With the Satguru's aid Raja Bhim Chand won the day, and Alaf Khan fled in defeat. The Satguru made no particular mention of the Sikhs who fell; on the authority of the Bhatt vahis, two Sikhs attained martyrdom:

ਸੋਹਨ ਚੰਦ ਬੇਟਾ ਮਾਈਦਾਸ ਕਾ ਪੋਤਾ ਬਲੂ ਕਾ, ਪੜਪੋਤਾ ਮੂਲੇ ਕਾ, ਚੰਦਰ ਬੰਸੀ ਭਾਰਦ੍ਵਾਜੀ ਗੋਤਰਾ ਪੰਵਾਰ। ਬੰਸ ਬੀਝੇ ਕਾ ਬੰਝਰਉਤ ਰਦਉਤ ਜਲਹਾਨੀ। ਸਾਲ ਸਤਰਾਂ ਸੈ ਸੰਤਾਲੀ ਚੈਤ ਪ੍ਰਵਿਸ਼ਟੇ ਬਾਈਸ ਸੁਕਰਵਾਰ ਕੇ ਰੋਜ ਗੁਰੂ ਕਾ ਹੁਕਮ ਪਾਇ ਨਦਉਨ ਕੇ ਮਲਹਾਨ, ਸਾਮੇ ਮਾਥੇ ਜੂਝ ਕਰ ਮਰਾ। ਗੈਲੋ ਮੂਲਾ ਬੇਟਾ ਰਘੁਪਤ ਕਾ, ਨਿਝਰ ਕੰਬੋ ਬਾਸੀ ਖੇਮ ਕਰਨ ਪਰਗਨਾ ਕਸੂਰ ਮਰਾ।

"Sohan Chand, son of Mai Das, grandson of Balu, great-grandson of Mula — of the lunar line, Bhardwaji gotra, a Panwar; of the house of Bijha, a Banjhraut-Radaut Jalhani — in the year seventeen hundred and forty-seven, on the twenty-second of Chet, a Friday, receiving the Guru's command, at the place of Nadaun, fell fighting forehead forward. With him fell Mula, son of Raghupat, a Nijhar Kamboj, resident of Khem Karan in pargana Kasur."

ਨਦੌਣ ਦੀ ਜੰਗ ਤੋਂ ਤਿੰਨ ਸਾਲ ਬਾਅਦ ਭਟ ਦੇਸੂ [*ਦੇਸਾ ਸਿੰਘ ਭਟ ਬੋਹਥ ਦਾ ਪੁਤਰ] ਨੇ 1750 ਬਿ. ਚੇਤਰ ਵਦੀ ਏਕਮ (2 ਮਾਰਚ 1693 ਈ.) ਨੂੰ ਸ੍ਰੀ ਅਨੰਦਪੁਰ ਦੇ ਮੁਕਾਮ ਤੇ ਚਿਤੜ, ਬਚਿਤੜ ਤੇ ਉਦੇ [*ਇਹ ਤਿੰਨੇ ਭਰਾ ਭਾ. ਮਨੀ ਸਿੰਘ ਦੇ ਪੁਤਰ ਸਨ] ਦੇ ਵਿਆਹ ਦੀ ਵਧਾਈ ਸਮੇਂ ਕਹੇ ਇਕ ਦੋਹੇ ਵਿਚ ਭੰਗਾਣੀ ਤੇ ਨਦੌਣ ਦੇ ਜੰਗ ਦਾ ਇਸ਼ਾਰੇ ਮਾਤਰ ਜਿਕਰ ਕੀਤਾ ਹੈ, ਤੇ ਦਸਦਾ ਹੈ ਕਿ ਸਤਿਗੁਰਾਂ ਵਲੋਂ ਇਕ ਮੁਖੀਏ ਸਿਖ ਭਾਈ ਮਨੀ ਰਾਮ (ਮਨੀ ਸਿੰਘ) ਨੇ ਦੋਹਾਂ ਜੰਗਾ ਵਿਚ ਇਕ-ਇਕ ਰਾਣਾ ਮਾਰਿਆ ਤੇ ਨਦੌਣ ਜੰਗ ਵਿਚ ਮੁਖਲਫਾਂ ਦੀ ਫੌਜ ਦਾ ਜਿਕਰ ਕਰਦਾ ਹੋਇਆ ਲਿਖਦਾ ਹੈ ਕਿ ਘੋੜ ਚੜੇ ਸਾਰੇ 70 ਸਨ।

Three years after Nadaun, on Chet vadi ekam, 1750 Bikrami (2 March 1693 CE), Bhatt Desu [note: Desa Singh, son of Bhatt Bohath] spoke a doha of congratulation at Sri Anandpur on the marriages of Chitar, Bachitar and Uday [note: all three brothers were sons of Bhai Mani Singh]. In it he touches in passing on the battles of Bhangani and Nadaun, telling that Bhai Mani Ram (Mani Singh), a leading Sikh of the Satguru, slew a rana in each of the two battles; and, speaking of the opposing force at Nadaun, he writes that its horsemen numbered seventy in all.

ਪੰਜਾ ਪਿਆਰਿਆਂ ਦੀ ਚੋਣ ਤੇ ਅੰਮ੍ਰਿਤ ਛਕਾਉਣਾ The Choosing of the Panj Piare and the Giving of Amrit

ਸਤਿਗੁਰਾ ਨੇਂ 1695 ਈ. ਦੀ ਵੈਸਾਖੀ ਨੂੰ ਪੰਜ ਸੀਸ ਭੇਟ ਮੰਗੇ, ਤੇ ਪੰਜ ਪਿਆਰੇ ਚੁਣੇ। ਖੰਡੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਛਕਾਇਆ। ਭਟ ਵਹੀ ਵਿਚ ਇੰਜ ਲਿਖਿਆ ਹੈ:

On the Visakhi of 1695 CE, the Satguru asked for the offering of five heads, and chose the Panj Piare — the Five Beloved. Preparing the Amrit of the khanda, he gave it to the five to drink. The Bhatt vahi writes:

ਗੁਰੂ ਗੋਬਿੰਦ ਸਿੰਘ ਜੀ ਮਹਲ ਦਸਵੇਂ ਨੇ ਸਾਲ ਸਤਰਾਂ ਸੈ ਬਾਵਨ ਬੈਸਾਖੀ ਕੇ ਦਿਨ ਪਾਂਚ ਸਿਖੋਂ ਕੋ ਖੰਡੇ ਪਹੁਲ ਦੀ ਸਿੰਘ ਨਾਮ ਰਾਖਾ। ਪ੍ਰਥਮੇਂ ਦੈਆ ਰਾਮ ਸੋਢਤੀ ਸਿੰਘ ਬਨਾ ਸਾਥ ਕੋ ਨੀਲ ਬਸਤਰ ਪੁਹਾਏ। ਵਹੀ ਵੇਸ ਅਪਨਾਂ ਕੀਆ। ਹੂਕਾ ਹਲਾਲ ਹਜਾਮਤ ਟਿਕਾ ਜੰਜੂ ਧੋਤੀ ਕਾ ਤਿਆਗ ਕਰਾਇਆ। ਮੀਨੇ, ਧੀਰ ਮਲੀਏ, ਰਾਮ ਰਾਈਏ, ਸਿਰਗੁਮੇ ਮਸੰਦ ਕੀ ਬਰਤਨ ਬੰਦ ਕੀ। ਕੜਾ ਕਿਰਪਾਨ ਕੰਘਾ ਕਛੈਰਾ ਸਭ ਕੋ ਦੀਆ। ਸਭ ਕੇਸਾਧਾਰੀ ਕੀਏ। ਸਭ ਕਾ ਜਨਮ ਪਟਨਾ ਸਾਹਿਬ ਕਾ ਬਾਸੀ ਅਨੰਦਪੁਰ ਕੀ ਬਤਾਈ।

"Guru Gobind Singh ji, the Tenth Master, in the year seventeen hundred and fifty-two, on the day of Baisakhi, gave five Sikhs the pahul of the khanda and named them Singh. First Daya Ram Sodhati was made a Singh; blue garments were given to the company, and the Guru took the same dress himself. He had them renounce the hookah, halal meat, the shaving of the head, the frontal mark, the sacred thread and the dhoti. Dealings with the Minas, the followers of Dhirmal and of Ram Rai, the cutters of hair and the masands were closed. To all he gave the kara, kirpan, kangha and kachhera; all were made keepers of unshorn hair. The birth of all, he said, was of Patna Sahib; their dwelling, of Anandpur."

ਪੰਜਾਂ ਪਿਆਰਿਆਂ ਦੀ ਚੋਣ ਅਤੇ ਅੰਮ੍ਰਿਤ ਛਕਾਉਣ ਦੀ ਸਹੀ ਤਾਰੀਖ 1699 ਈ. ਵਿਸਾਖੀ ਦੀ ਹੀ ਸਹੀ ਹੈ।

The author's own footnote: the correct date for the choosing of the Panj Piare and the giving of Amrit remains the Visakhi of 1699 CE.

ਜੁਝਾਰ ਸਿੰਘ ਹਾਂਡੇ ਦੀ ਚੜ੍ਹਾਈ, ਸਾਹਿਬ ਜੋਰਾਵਰ ਸਿੰਘ ਤੇ ਫਤੇ ਸਿੰਘ ਦਾ ਜਨਮ Jujhar Singh Handa's Expedition, and the Births of Sahib Jorawar Singh and Fateh Singh

ਦਿਲਾਵਰ ਖਾਂ ਨੇ ਆਪਣੀ ਹਾਰ ਨੂੰ ਦੇਖ ਕੇ ਪਿਛਲੀਆਂ ਸ਼ਿਕਸਤਾਂ ਦੇ ਧੋਣੇ ਧੋਣ ਲਈ ਆਪਣੇ ਅਧੀਨ ਤੁੰਮਣ ਦਾਰ ਜੁਝਾਰ ਸਿੰਘ ਹਾਂਡਾ [*ਇਕ ਰਾਜਪੂਤਾਂ ਦੀ ਹੈ] ਨੂੰ ਲਾਹੌਰੋਂ ਟੋਰਿਆ। ਚੰਦੇਲ (ਬਿਲਾਸਪੁਰੀਏ) ਉਸ ਨਾਲ ਰਲ ਗਏ, ਪਰ ਭਲਾਣ ਦੇ ਇਲਾਕੇ 1752 ਬਿ. 21 ਚੇਤੜ ਸਵੇਰ ਦੇ ਸਮੇਂ ਰਾਜ ਸਿੰਘ ਪਮੇ ਨੇ ਜੁਝਾਰ ਸਿੰਘ ਦੇ ਦਲ ਤੇ ਅਚਾਨਕ ਛਾਪਾ ਮਾਰਿਆ। ਦੋਨੋ ਪਾਸਿਆਂ ਤੋਂ ਅੜਕੇ ਜੰਗ ਹੋਇਆ, ਅਖੀਰ ਨਰੈਣ ਚੰਦ ਜੁਝਾਰ ਸਿੰਘ ਇਸ ਜੰਗ ਵਿਚ ਮਾਰੇ ਗਏ। ਸ਼ਾਹੀ ਦਲ ਖੂੰਬ ਠਪਾ ਕੇ ਲਾਹੌਰ ਨੂੰ ਨਸ ਗਿਆ।

Smarting from defeat and hoping to wash away the earlier reverses, Dilawar Khan sent out his subordinate contingent-holder Jujhar Singh Handa [note: a Rajput line] from Lahore. The Chandels of Bilaspur joined him; but in the country of Bhalan, on the morning of 21 Chet, 1752 Bikrami, Raj Singh Pamma fell suddenly upon Jujhar Singh's force. A hard fight followed on both sides, and in the end Narain Chand and Jujhar Singh were slain in the battle. The imperial force, thoroughly mauled, fled back to Lahore.

ਸੰਮਤ 1753 ਬਿ. 13 ਸਾਵਣ (13 ਜੁਲਾਈ 1696 ਈ.) ਸੋਮਵਾਰ ਨੂੰ ਬਾਦਸ਼ਾਹ ਔਰੰਗਜ਼ੇਬ ਦਾ ਟਿਕਾ ਬਾਦਸ਼ਾਹਜਾਦਾ ਮੁਹੰਮਦ ਮੁਅਜ਼ਮ (ਬਹਾਦਰ ਸ਼ਾਹ) ਮੁਲਤਾਨ ਦੀ ਸੁਬੇਦਾਰੀ ਤੇ ਪਿਤਾ ਬਾਦਸ਼ਾਹ ਦੀ ਆਗਯਾ ਪਾਕੇ ਆਪਣੇ ਵਡੇ ਪੁਤਰ ਮਾਝੁਦੀਨ ਸਮੇਤ ਆਗਰੇ ਤੋਂ ਪੰਜਾਬ ਵਲ ਚੜਿਆ, ਤਾਂ ਜੋ ਇਸ ਪਾਸੇ ਦੀ ਵਿਗੜੀ ਹਾਲਤ ਮੁੜ ਸਵਾਰੇ। ਸੰਮਤ 1753 ਬਿ. ਮਘਰ ਸੁਦੀ 3 (1696 ਈ.) ਨੂੰ ਮਾਤਾ ਜੀਤੋ ਜੀ ਦੇ ਉਦਰ ਥੀਂ ਤੀਜਾ ਸਾਹਿਬਜਾਦਾ ਗੁਰੂ ਸਾਹਿਬ ਦੇ ਘਰ ਸਾਹਿਬ ਜੋਰਾਵਰ ਸਿੰਘ ਦਾ ਜਨਮ ਹੋਇਆ। ਇਸੀ ਸਾਲ ਬਾਦਸ਼ਾਹ ਵਲੋਂ ਤਾੜਨਾ ਹੋਣ ਤੇ ਮਾਘ ਫਗਣ (ਜਨਵਰੀ-ਫਰਵਰੀ 1697 ਈ.) ਨੂੰ ਬਹਾਦਰ ਸ਼ਾਹ ਨੇ ਚਾਰ ਅਹਿਦੀਏ ਹੋਰ ਅਗੜ ਪਿਛੜ ਅਨੰਦਪੁਰ ਤੇ ਗੁਆਢੀ ਰਜਵਾੜਿਆਂ ਉਤੇ ਚਾੜ ਭੇਜੇ।

On Monday, 13 Savan, 1753 Bikrami (13 July 1696 CE), Emperor Aurangzeb's heir, Prince Muhammad Muazzam (Bahadur Shah), receiving the governorship of Multan and his father's leave, set out from Agra towards the Panjab with his elder son Muizzuddin, to set right the troubled state of that quarter. On Maghar sudi 3, 1753 Bikrami (1696 CE), the third Sahibzada, Sahib Jorawar Singh, was born to Mata Jito ji in the Guru's house. That same year, on the emperor's reprimand, in Magh–Phagan (January–February 1697 CE) Bahadur Shah sent four detachments, one after another, against Anandpur and the neighbouring principalities.