Chapter 3

The Battles of Anandpur

Taragarh to the great siege — the war for the City of Bliss, dated by the vahis

ਅਨੰਦਪੁਰ ਤੇ ਨਿਰਮੋਹਗੜ੍ਹ ਆਦਿ ਦੀਆਂ ਜੰਗਾ ਵਿਚ ਖਾਲਸੇ ਚੀਫ ਤੇ ਰਾਜਿਆਂ ਨੇ ਈਨ ਮੰਨ ਲਈ The Battles of Anandpur and Nirmohgarh, in Which the Rajas Submitted to the Khalsa

ਅਖੀਰ ਰਾਜਾ ਅਜਮੇਰ ਚੰਦ ਨੇ ਆਪਣੀ ਤਿਆਰੀ ਕਰਕੇ ਅਨੰਦਪੁਰ ਦੇ ਕਿਲੇ ਤਾਰਾਗੜ੍ਹ ਨੂੰ ਘੇਰੇ ਵਿਚ ਲੈ ਲਿਆ। ਗੁਰੂ ਸਾਹਿਬ ਨੇ ਕਿਲਾ ਤਾਰਾਗੜ੍ਹ ਦੇ ਸਿਖਾਂ ਦੀ ਮਦਦ ਵਾਸਤੇ ਬਾਕੀ ਦੂਸਰਿਆਂ ਕਿਲਿਆਂ ਦਿਆਂ ਸਿਖਾਂ ਨੂੰ ਸਾਹਿਬ ਅਜੀਤ ਸਿੰਘ [*ਉਮਰ ਕੇਵਲ 14 ਕੁ ਸਾਲਾਂ ਦੀ ਸੀ] ਦੀ ਕਮਾਨ ਹੇਠ ਭੇਜਿਆ। ਇਹ ਜੰਗ ਅਨੰਦਪੁਰ ਤੋਂ 3 ਮੀਲ ਕਿਲਾ ਤਾਰਾਗੜ੍ਹ ਦੇ ਸਾਹਮਣੇ ਨਗਰ ਤਾਰਾਪੁਰ [*ਇਸ ਪਿੰਡ ਦੀ ਜਮੀਨ ਅਜਮੇਰ ਚੰਦ ਦੀ ਦਾਦੀ ਚੰਪਾ ਨੇ 1745 ਬਿ. (1688 ਈ.) ਵਿਚ ਸਤਿਗੁਰਾਂ ਨੂੰ ਦਿਤੀ ਸੀ] ਦੇ ਮੈਦਾਨ ਵਿਚ 1757 ਬਿ. ਉਨਤੀ (1700 ਈ.) ਵੀਰਵਾਰ ਦੇ ਦਿਨ ਹੋਈ।

At last Raja Ajmer Chand made his preparations and laid siege to Taragarh, one of Anandpur's forts. To help the Sikhs of Taragarh, the Guru sent the Sikhs of the other forts under the command of Sahib Ajit Singh [note: only about fourteen years old]. The battle was fought three miles from Anandpur, on the plain before Taragarh, at the town of Tarapur [note: the land of this village had been given to the Satguru in 1745 Bikrami (1688 CE) by Ajmer Chand's grandmother, Rani Champa], on Thursday in 1757 Bikrami (1700 CE).

ਤਾਰਾਗੜ੍ਹ ਦੀ ਜੰਗ ਵਿਚ ਪਹਿਲੇ ਹਮਲੇ ਈਸਰ ਸਿੰਘ ਆਦਿ ਸਿਖਾਂ ਨੇ ਸ਼ਹੀਦੀਆ ਪਾਈਆਂ। ਇਹ ਜੰਗ ਸਾਰਾ ਦਿਨ ਹੋਇਆ। ਰਾਤ ਨੂੰ ਕਿਲੇ ਵਿਚੋਂ ਤੇ ਬਾਹਰੋਂ ਫਾਇਰਿੰਗ ਹੁੰਦੀ ਰਹੀ, ਦੋ ਤਰਫੀ ਜਾਨੀ ਨੁਕਸਾਨ ਬਹੁਤ ਹੋਇਆ। ਭਟ ਵਹੀ ਵਿਚ ਇੰਜ ਲਿਖਿਆ ਹੈ:

In the first assault of the Taragarh battle, Ishar Singh and other Sikhs attained martyrdom. The fighting lasted all day; through the night, firing continued from within the fort and from outside, and both sides suffered heavy loss of life. The Bhatt vahi writes:

ਈਸ਼ਰ ਸਿੰਘ ਬੇਟਾ ਕੇਵਲ ਕਾ ਪੋਤਾ ਆਢੂ ਕਾ ਬਿਜਲਉਤ [*ਤੂਰ ਰਾਜਪੂਤਾਂ ਦੀ ਮੂੰਹੀ] ਕਲਿਆਨ ਸਿੰਘ ਬੇਟਾ ਦਿਆਲ ਦਾਸ ਕਾ [*ਇਹ ਦਿਆਲ ਦਾਸ ਗੁਰੂ ਤੇਗ ਬਹਾਦਰ ਜੀ ਨਾਲ ਦਿਲੀ ਸ਼ਹੀਦ ਹੋਇਆ ਸੀ] ਪੋਤਾ ਮਾਈਦਾਸ ਕਾ... ਮੰਗਤ ਸਿੰਘ [*ਬਾਬਾ ਸੰਗਤ ਸਾਹਿਬ (ਭਾ. ਫੇਰੂ) ਦਾ ਭਰਾ] ਬੇਟਾ ਬਿਨੇ ਉਪਲ ਕਾ। ਸਾਲ ਸਤਰਾਂ ਸੈ ਸਤਿਵੰਜਾ ਭਾਦਵਾ ਪ੍ਰਵਿਸ਼ਟੇ ਉਨਤੀਸ ਵੀਰਵਾਰ ਕੇ ਦਿਨ ਗੁਰੂ ਕੇ ਸਾਹਿਬਜਾਦੇ ਅਜੀਤ ਸਿੰਘ ਕਾ ਬਚਨ ਪਾਇ ਤਾਰਾਗੜ੍ਹ ਕੇ ਮਲਹਾਨ ਪਰਗਨਾ ਤਾਰਾਪੁਰ ਇਕ ਪਹਿਰ ਘੋਰ ਜੁਧ ਕਰਕੇ ਸਾਮੇ ਮਾਥੇ ਰਨੇਂ ਜੂਝ ਕਰ ਮਰੇ।

"Ishar Singh, son of Kewal, grandson of Adhu, a Bijlaut [note: a branch of the Tur Rajputs]; Kalyan Singh, son of Dial Das [note: this Dial Das was martyred at Delhi with Guru Tegh Bahadur ji], grandson of Mai Das ... Mangat Singh [note: brother of Baba Sangat Sahib — Bhai Pheru], son of Bine the Upal — in the year seventeen hundred and fifty-seven, on the twenty-ninth of Bhadva, a Thursday, receiving the word of the Guru's Sahibzada Ajit Singh, fought a fierce battle for a pahar at the place of Taragarh in pargana Tarapur, and fell facing the field, forehead forward."

ਅਜਮੇਰ ਚੰਦ ਨੇ ਅਗਲੇ ਦਿਨ ਤਾਰਾਪੁਰ ਤੇ ਅਨੰਦਪੁਰ ਦੇ ਦਰਮਿਆਨ ਜੋ ਕਿਲਾ ਫਤਹਿਗੜ੍ਹ ਸੀ ਇਸ ਤੇ ਹਮਲਾ ਕਰਵਾ ਦਿਤਾ। ਇਹ ਜੰਗ ਵੀ ਦਿਨ ਤੇ ਰਾਤ ਦੀ ਸੀ। ਇਸ ਲੜਾਈ ਵਿਚ ਸਤਿਗੁਰਾਂ ਵਲੋਂ ਬਾਯਨ ਤੋਪ ਵਰਤੀ ਗਈ। ਇਸ ਧਰਮ ਜੁਧ ਵਿਚ ਭਾਈ ਭਗਵਾਨ ਸਿੰਘ ਆਦਿ ਸਿਖਾਂ ਨੇ ਸਾਮੇ ਮਾਥੇ ਮੈਦਾਨ ਵਿਚ ਲੜਕੇ ਸ਼ਹਾਦਤਾਂ ਪਾਈਆਂ:

The next day Ajmer Chand had the fort of Fatehgarh, which stood between Tarapur and Anandpur, attacked. This battle too ran day and night. In it the Satguru used the great cannon called Bayan. In this dharam-yudh Bhai Bhagwan Singh and other Sikhs fought forehead to the field and attained martyrdom:

ਭਗਵਾਨ ਸਿੰਘ ਬੇਟਾ ਮਨੀ ਸਿੰਘ ਕਾ [*ਚਿਤੜ ਸਿੰਘ, ਬਚਿਤੜ ਸਿੰਘ ਆਦਿ ਮਨੀ ਸਿੰਘ ਮੁਲਤਾਨੀ ਦੇ 10 ਪੁਤਰ ਸਨ] ਪੋਤਾ ਮਾਈਦਾਸ ਕਾ.... ਜਵਾਹਰ ਸਿੰਘ ਬੇਟਾ ਲਖੀਏ ਕਾ [*ਲਖੀ ਸ਼ਾਹ ਦਾ ਪੁਤਰ] ਪੋਤਾ ਗੋਧੂ ਕਾ ਬੜਤੀਆ ਕਨਾਵਤ। ਨੰਦ ਸਿੰਘ ਬੇਟਾ ਆਲਮ ਸਿੰਘ ਕਾ [*ਇਹ ਆਲਿਮ ਸਿੰਘ ਤੀਜਾ ਗੁਰੂ ਸਾਹਿਬਾਂ ਦਾ ਚੌਰ ਬਰਦਾਰ ਸੀ] ਪੋਤਾ ਦਰੀਆ ਕਾ ਜਲਹਾਨਾ। ਸਾਲ ਸਤਰਾਂ ਸੈ ਸਤਵੰਜਾ ਭਾਦਵਾ ਪਰਵਿਸ਼ਟੇ ਤੀਸ (30) ਸੁਕਰਵਾਰ ਕੇ ਦਿਨ ਗੁਰੂ ਕਾ ਹੁਕਮ ਪਾਇ ਫਤਹਿਗੜ੍ਹ ਪਰਗਨਾ ਅਨੰਦਪੁਰ ਕੇ ਮਲਹਾਨ ਸਾਮੇ ਮਾਥੇ ਜੂਝ ਕਰ ਮਰੇ।

"Bhagwan Singh, son of Mani Singh [note: Chitar Singh, Bachitar Singh and the rest were the ten sons of Mani Singh Multani], grandson of Mai Das ... Jawahar Singh, son of Lakhia [note: son of Lakhi Shah], grandson of Godhu, a Bartia Kanavat; Nand Singh, son of Alam Singh [note: this Alim Singh had been the chaur-bearer of the Third Guru], grandson of Daria, a Jalhana — in the year seventeen hundred and fifty-seven, on the thirtieth of Bhadva, a Friday, receiving the Guru's command, fell fighting forehead forward at the place of Fatehgarh in pargana Anandpur."

ਰਾਜਾ ਅਜਮੇਰ ਚੰਦ ਨੇ ਸੁਗੰਧ ਚੁਕੀ ਹੋਈ ਸੀ, ਕਿ ਗੁਰੂ ਨੂੰ ਮਾਰ ਕੇ ਜਾਂ ਅਨੰਦਪੁਰੋਂ ਕਢ ਕੇ ਵਾਪਸ ਬਿਲਾਸਪੁਰ ਜਾਵਾਂਗਾ। ਕਿਲਾ ਫਤਹਿਗੜ੍ਹ ਦੀ ਜੰਗ ਤੋਂ ਬਾਅਦ ਰਾਜਾ ਅਜਮੇਰ ਚੰਦ ਨੇ ਤੀਜੇ ਕਿਲੇ ਅਗਮਗੜ੍ਹ ਤੇ ਹਮਲਾ ਕੀਤਾ। ਇਹ ਕਿਲਾ ਸ੍ਰੀ ਅਨੰਦਪੁਰ ਤੋਂ ਕੋਈ ਢਾਈ ਕੁ ਮੀਲ ਦੇ ਫਾਸਲੇ ਤੇ ਸੀ। ਇਹ ਜੰਗ 31 ਭਾਦਰੋ ਸਨਿਚਰਵਾਰ ਦੇ ਦਿਨ ਹੋਈ। ਗੁਰੂ ਜੀ ਕੇ ਸੈਨ ਪਾਲ ਉਦੇ ਸਿੰਘ ਨੇ [*ਮਨੀ ਸਿੰਘ ਦੇ ਤੀਜੇ ਪੁਤਰ ਨੇ] ਸਿੰਘ ਫੌਜ ਨਾਲ ਅਗੇ ਵਧਕੇ ਪਹਾੜੀਆਂ ਨੂੰ ਚੰਗੇ ਚਨੇ ਚਬਾਏ। ਭਟ ਵਹੀ ਮੁਤਾਬਿਕ ਭਾਈ ਬਾਘ ਸਿੰਘ ਆਦਿ ਨੇ ਲੜਕੇ ਸ਼ਹੀਦੀਆਂ ਪਾਈਆਂ:

Raja Ajmer Chand had sworn that he would kill the Guru, or drive him from Anandpur, before returning to Bilaspur. After Fatehgarh, he attacked the third fort, Agamgarh, some two and a half miles from Sri Anandpur. That battle was on Saturday, 31 Bhadron. The Guru's army-leader Uday Singh [note: Mani Singh's third son] pressed forward with his Singhs and gave the hillmen a very hard time of it. According to the Bhatt vahi, Bhai Bagh Singh and others fought and attained martyrdom:

ਬਾਘ ਸਿੰਘ ਬੇਟਾ ਰਾਇ ਸਿੰਘ ਕਾ ਪੋਤਾ ਮਾਈਦਾਸ ਕਾ... ਧਰਬਾਰਾ ਸਿੰਘ [*ਦੀਵਾਨ ਦਰਵਾਰਾ ਸਿੰਘ ਦਿਲੀ ਵਾਲੇ ਦਾ ਵਡਾ ਭਰਾ] ਬੇਟਾ ਨਾਨੂ ਸਿੰਘ ਕਾ ਪੋਤਾ ਬਾਘੇ ਕਾ ਸਾਲ ਸਤਰਾਂ ਸੈ ਸਤਵੰਜਾ ਭਾਦਵ ਪਰਵਿਸ਼ਟੇ ਇਕਤੀਸ ਸਨਿਚਰਵਾਰ ਕੇ ਦਿਨ ਗੁਰੂ ਕਾ ਬਚਨ ਪਾਇ ਅਗਮਗੜ੍ਹ ਕੇ ਮਲਹਾਨ ਪਰਗਨਾ ਅਗਮਪੁਰਾ ਪਰਬਤੀਓ ਸਾਖ ਘੋਰ ਜੁਧ ਕਰਕੇ ਸਾਮੇ ਮਾਥੇ ਜੂਝ ਕਰ ਸੁਆਸ ਦੀਏ।

"Bagh Singh, son of Rai Singh, grandson of Mai Das ... Dharbara Singh [note: elder brother of Diwan Darbara Singh of Delhi], son of Nanu Singh, grandson of Bagha — in the year seventeen hundred and fifty-seven, on the thirty-first of Bhadva, a Saturday, receiving the Guru's word, fought a fierce battle against the hillmen at the place of Agamgarh in pargana Agampura, and gave up their breath facing the field, forehead forward."

ਇਹ ਜੰਗ 1757 ਬਿ. ਪਹਿਲੀ ਅਸੂ (1 ਸਤੰਬਰ 1700 ਈ.) ਨੂੰ ਹੋਈ ਸੀ ਇਸ ਜੰਗ ਦੇ ਮੁਖੀਏ ਭਾਈ ਮਨੀ ਸਿੰਘ ਤੇ ਇਸਦੇ ਦੋਵੇਂ ਪ੍ਰੁਤ ਬਚਿਤੁ ਸਿੰਘ, ਉਦੇ ਸਿੰਘ ਤੇ ਚੌਥਾ ਆਲਿਮ ਸਿੰਘ ਸੀ। ਭਟ ਵਹੀ ਦੇ ਇਹ ਅਖਰ ਹਨ:

This battle was fought on 1 Assu, 1757 Bikrami (1 September 1700 CE). Its leaders were Bhai Mani Singh and his two sons Bachitar Singh and Uday Singh, with Alim Singh as the fourth. The Bhatt vahi reads:

ਗੁਰੂ ਦਾ ਹੁਕਮ ਪਾਇ ਮਨੀ ਸਿੰਘ ਬੇਟਾ ਮਾਈਦਾਸ ਕਾ,... ਬਚਿਤੁ ਸਿੰਘ ਉਦੇ ਸਿੰਘ ਬੇਟੇ ਮਨੀ ਸਿੰਘ ਕੇ... ਆਲਿਮ ਸਿੰਘ ਬੇਟਾ ਦੁਰਗੁ ਕਾ ਪੋਤਾ ਪਦਮੇ ਕਾ ਹਜਾਵਤ ਆਬ ਆਨਾਂ... ਸਾਲ ਸਤਰਾਂ ਸੈ ਸਤਵੰਜਾ ਅਸੁਜ ਪਰਵਿਸ਼ਟੇ ਪਹਿਲੀ ਐਤਵਾਰ ਕੇ ਦਿਨ ਲੋਹਗੜ੍ਹ ਸੇ ਖਾਲਸਾ ਦਲ ਕੋ ਗੈਲ ਲੈ ਚਰਨ ਗੰਗਾ ਕੇ ਮਲਹਾਨ ਘੋਰ ਜੁਧ ਕੀਆ। ਬਚਿਤੁ ਸਿੰਘ ਨੇ ਹਾਥੀ ਕੋ ਮਾਰ ਭਗਾਇਆ। ਉਦੇ ਸਿੰਘ ਕੇ ਹਾਥ ਸੇ ਕੇਸਰੀ ਚੰਦ ਜਸਵਾਲੀਆ ਮਾਰਾ ਗਿਆ। ਮਨੀ ਸਿੰਘ ਆਲਮ ਸਿੰਘ ਸਖਤ ਧਾਇਲ ਹੂਏ।

"Receiving the Guru's command, Mani Singh, son of Mai Das ... Bachitar Singh and Uday Singh, sons of Mani Singh ... Alim Singh, son of Durga, grandson of Padma, a Hajavat of the Aan clan ... in the year seventeen hundred and fifty-seven, on the first of Assu, a Sunday, leading the Khalsa force out from Lohgarh, fought a fierce battle at the place of Charan Ganga. Bachitar Singh struck down the war-elephant and drove it back; by Uday Singh's hand fell Kesari Chand of Jaswal. Mani Singh and Alim Singh were badly wounded."

ਭਾਈ ਦੇਸਾ ਸਿੰਘ ਭਟ ਕੇ 1763 ਬਿ. ਜੇਠ ਸੁਦੀ ਚੌਥ (1706 ਈ.) ਨੂੰ ਸ੍ਰੀ ਅੰਮ੍ਰਿਤਸਰ ਭਾਈ ਮਨੀ ਸਿੰਘ ਦੇ ਪੋਤਰੇ ਭਾਗੂ ਸਿੰਘ ਦੀ ਵਧਾਈ ਸਮੇ ਕਹੇ, ਦੋਹੇ ਵਿਚ ਉਦੇ ਸਿੰਘ ਤੇ ਬਚਿਤੁ ਸਿੰਘ ਦੀ ਬੀਰਤਾ ਦਾ ਜਿਕਰ ਇੰਜ ਲਿਖਿਆ ਹੈ:

In a doha spoken by Bhai Desa Singh Bhatt at Sri Amritsar in 1763 Bikrami (1706 CE), congratulating Bhai Mani Singh's grandson Bhagu Singh, the valour of Uday Singh and Bachitar Singh is set down thus:

ਜਲਹਾਨੇ ਪੰਵਾਰ ਬਾਂਕੇ ਅਲੀ ਪੁਰ ਕੇ ਬੰਝਰਉਤੇ ਤਉਸੈ, [*ਜਲੇ ਦੀ ਮੂੰਹੀ ਵਾਲੇ ਜਲਹਾਨੇ ਪੰਵਾਰ] ਕੌਨ ਅਰੈ। ਜਸਵਾਰੀ ਰਾਮ ਕਾ ਮਾਰਿਆ ਕੇਸਰੀ ਹਾਥੀ ਗੈਲ ਲਰੈ। ਬਚਿਤੁ ਸਿੰਘ ਤੇਰੀ ਬਰਛੀ ਰੋਸ਼ਨ, [*ਇਹ ਬਰਛੀ (ਨਾਗਨੀ) ਤਖਤ ਸ੍ਰੀ ਕੇਸਗੜ੍ਹ ਤੇ ਹੈ] ਤੇਰੀ ਸਾਂਗ ਧਰਮਲ ਕਰੈ। [*ਸਾਂਗ (ਤੇਗਾ) ਸ੍ਰੀ ਅਕਾਲ ਤਖਤ ਤੇ ਮੌਜੂਦ ਹੈ, ਜਿਸ ਦਾ ਵਜਨ 10 ਸੇਰ ਪਕਾ ਹੈ] ਤੇਰੇ ਨਾਮ ਥੀ ਰਿਪੁ ਘਰ ਘਰ ਕੰਪੈ, ਤੇਰੀ ਪਰਬਤੀ ਹਲਕ ਪਰੈ।

jalahāne panvār bāṅke alī pur ke bañjharaute tausai, [*jale dī mūnhī vāle jalahāne panvāra] kaun arai | jasavārī rām kā māriā kesarī hāthī gail larai | bachit siṅgh terī barachhī roshana, [*ih barachhī (nāganī) takhat srī kesagaṛh te hai] terī sāṅg dharamal karai | [*sāṅg (tegā) srī akāl takhat te maujūd hai, jis dā vajan 10 ser pakā hai] tere nām thī rip ghar ghar kampai, terī parabatī halak parai |

The bold Jalhana Panwars of Alipur, the Banjhrautes — who could stand against them? [note: the Jalhana Panwars, of the line of Jala.] The son of Jaswal was slain; against the elephant Kesari he fought. Bachitar Singh, your spear shines bright [note: this spear, the Nagni, rests on Takht Sri Kesgarh]; your great sword works its will [note: the sang, a heavy blade weighing ten seers, rests on Sri Akal Takht]. At your very name the foe trembled house by house; the hillmen quailed before you.

ਧਨ ਮਾਤਾ ਤਉ ਸੀਤੋ ਬਾਈ, [*ਭਾਈ ਮਨੀ ਸਿੰਘ ਦੀ ਸਪਤਨੀ] ਤੇਰੇ ਪਾਂਚ ਸਪੁਤ ਰਨੈ ਲਰ ਮਰੈ। ਬੀਰ ਮਨੀ ਸਿੰਘ ਜਸ ਤਉਕਾ ਗਾਉਂ, ਤੇਰਾ ਨਾਮ ਚਊਂ ਕੁੰਟੀ ਮੁਖਰੈ। ਧਨ ਧਨ ਦਿਆਲ ਦਾਸ ਜਸ ਤਉਕਾ, [*ਭਾਈ ਮਨੀ ਸਿੰਘ ਦਾ ਵਡਾ ਭਰਾ] ਖੰਡ ਬ੍ਰਹਮੰਡ ਸਭ ਉਚਰੈ। ਚਾਰ ਬਰਨ ਖਟ ਦਰਸ਼ਨ ਸਾਰੇ ਰਟਤ ਨਾਮ ਨਿਸ ਬਾਸਰ ਘਰੇ।

dhan mātā tau sīto bāī, [*bhāī manī siṅgh dī sapatanī] tere pāñch saput ranai lar marai | bīr manī siṅgh jas taukā gāun, terā nām chaūn kuṇṭī mukharai | dhan dhan diāl dās jas taukā, [*bhāī manī siṅgh dā vaḍā bharā] khaṇḍ brahamaṇḍ sabh ucharai | chār baran khaṭ darashan sāre raṭat nām nis bāsar ghare |

Blessed the mother, your Sito Bai [note: Bhai Mani Singh's wife], whose five brave sons fell fighting in the field. O hero Mani Singh, I sing your praise — your name resounds through the four quarters. Blessed, blessed is Dial Das [note: Bhai Mani Singh's elder brother], whose glory all the realms of creation proclaim. All four castes and the six schools of thought chant the Name night and day at home.

ਕਿਲਾ ਅਨੰਦਗੜ੍ਹ ਤਿਆਗਨ ਤੋਂ ਸਤਵੇਂ ਦਿਨ ਨਿਰਮੋਹ ਦੀ ਪਹਿਲੀ ਜੰਗ ਅਜਮੇਰ ਦੀ ਫਉਜ ਨਾਲ ਹੋਈ ਇਹ ਜੰਗ 7 ਕਤਿਕ ਮੰਗਲਵਾਰ ਦੇ ਦਿਨ ਲੜੀ ਗਈ। ਭਟ ਵਹੀ ਵਿਚ ਇੰਜ ਲਿਖਿਆ ਮਿਲਦਾ ਹੈ:

On the seventh day after Anandgarh was given up, the first battle of Nirmoh was fought against Ajmer Chand's force, on Tuesday, 7 Katik. The Bhatt vahi records:

ਸਾਹਬ ਸਿੰਘ ਬੇਟਾ ਮਤੀਦਾਸ ਕਾ ਪੋਤਾ ਹੀਰਾ ਮਲ ਛਿਬਰ ਕਾ...... ਮਥਰਾ ਸਿੰਘ ਬੇਟਾ ਦਿਆਲ ਦਾਸ ਕਾ, ਪੋਤਾ ਮਾਈਦਾਸ ਕਾ...... ਸੁਰਤ ਸਿੰਘ ਬੇਟਾ ਕੇਵਲ ਕਾ ਪੋਤਾ ਆਢੂ ਕਾ ਬਿਜਲਉਤ..... ਦੇਵਾ ਸਿੰਘ ਬੇਟਾ ਤੇਗਾ ਕਾ ਪੋਤਾ ਸੁਖੇ ਕਾ ਉਦਾਨਾਂ..... ਸਾਲ ਸਤਰਾਂ ਸੈ ਸਤਵੰਜਾ ਕਤਿਕ ਪਰਵਿਸ਼ਟੇ ਸਤਵੀਂ ਮੰਗਲਵਾਰ ਕੇ ਦਿਨ ਨਿਰਮੋਹਗੜ੍ਹ ਦੀ ਜੰਗ ਵਿਚ ਸਾਮੇ ਮਾਥੇ ਜੂਝ ਕਰ ਮਰੇ।

"Sahab Singh, son of Mati Das, grandson of Hira Mal Chhibber ... Mathra Singh, son of Dial Das, grandson of Mai Das ... Surat Singh, son of Kewal, grandson of Adhu, a Bijlaut ... Deva Singh, son of Tega, grandson of Sukha, an Udana ... in the year seventeen hundred and fifty-seven, on the seventh of Katik, a Tuesday, fell fighting forehead forward in the battle of Nirmohgarh."

ਨਿਰਮੋਹ ਗੜ੍ਹ ਦੀ ਤੀਜੀ ਜੰਗ 13 ਕਤਿਕ ਸੋਮਵਾਰ ਦੇ ਦਿਨ ਹੋਈ ਸੀ ਜਿਸਦਾ ਪਤਾ ਸਾਨੂੰ ਹੇਠ ਲਿਖੀਆਂ ਲਿਖਤਾਂ ਤੋਂ ਲਗਦਾ ਹੈ। ਇਸੀ ਸਾਲ 1757 ਬਿ. 19 ਕਤਿਕ (1700 ਈ.) ਐਤਵਾਰ ਦੇ ਦਿਨ ਕਲਮੋਟ ਪਿੰਡ ਦੇ ਗੁਜਰਾਂ ਖਾਲਸੇ ਦੀ ਮੁਠ ਭੇੜ ਹੋਈ। ਇਸ ਜੰਗ ਵਿਚ ਭਾਈ ਜੀਵਨ ਸਿੰਘ ਨੇ ਸ਼ਹਾਦਤ ਪਾਈ।

The third battle of Nirmohgarh was fought on Monday, 13 Katik, as the entries below tell us. In that same year, on Sunday, 19 Katik, 1757 Bikrami (1700 CE), the Khalsa clashed with the Gujjars of the village of Kalmot, and in that fight Bhai Jeevan Singh attained martyrdom.

ਸੈਦ ਬੇਗ ਤੇ ਅਲਫ ਖਾਂ ਨਾਲ ਖਾਲਸੇ ਦੀ ਮੁਠ ਭੇੜ; ਬਸੀ ਵਾਲੇ ਪਠਾਣ ਪਾਸੋਂ ਬ੍ਰਾਹਮਣ ਦੀ ਔਰਤ ਵਾਪਸ ਦਿਲਾਉਣੀ The Clash with Said Beg and Alaf Khan, and the Rescue of a Brahmin's Wife from the Pathan of Basi

ਸੰਮਤ 1759 ਬਿ. 8 ਮਾਘ (6 ਜਨਵਰੀ 1703 ਈ.) ਬੁਧਵਾਰ ਲਗੇ ਸੂਰਜ ਗ੍ਰਹਿਣ ਸਮੇਂ ਸਤਿਗੁਰੂ ਜੀ ਕੁਰਕਸ਼ੇਤਰ ਜਾ ਵਿਰਾਜੇ। ਵਾਪਸੀ ਤੇ 16 ਮਾਘ (14 ਜਨਵਰੀ) ਵੀਰਵਾਰ ਨੂੰ ਚਮਕੌਰ ਨਗਰ ਦੇ ਪਾਸ ਰਾਜਾ ਅਜਮੇਰ ਚੰਦ ਦੀ ਸ਼ਹਿ ਤੇ ਸੈਦ ਬੇਗ ਤੇ ਅਲਫ ਖਾਂ ਦੇ ਮੁਗਲ ਸਰਦਾਰਾਂ ਨੇ ਸਤਿਗੁਰਾਂ ਨੂੰ ਘੇਰ ਕੇ ਪਕੜਨਾ ਚਾਹਿਆ। ਉਸ ਵੇਲੇ ਸਤਿਗੁਰਾਂ ਦੇ ਹਮਰਕਾਬ ਭਾਈ ਉਦੇ ਸਿੰਘ ਆਦਿ ਕੇਵਲ 60 ਕੁ ਸਿੰਘ ਸਨ। ਓਧਰੋਂ ਸਮੇ ਸਿਰ ਅਨੰਦਪੁਰੋਂ ਸਿੰਘਾਂ ਦੇ ਪਹੁੰਚ ਜਾਣ ਨਾਲ ਅਜਮੇਰ ਚੰਦ ਦੀ ਚਾਲ ਨਿਸਫਲ ਗਈ।

On Wednesday, 8 Magh, 1759 Bikrami (6 January 1703 CE), at the time of a solar eclipse, the Satguru went to Kurukshetra. On the way back, on Thursday, 16 Magh (14 January), near the town of Chamkaur, the Mughal chiefs Said Beg and Alaf Khan — put up to it by Raja Ajmer Chand — tried to surround and seize the Satguru. At that moment the Guru had only some sixty Singhs at his side, including Bhai Uday Singh. But the Singhs reached in time from Anandpur, and Ajmer Chand's design came to nothing.

ਇਸੀ ਸਾਲ ਇਕ ਦੇਵਕੀ ਦਾਸ ਨਾਮ ਦਾ ਬ੍ਰਾਹਮਣ ਅਨੰਦਪੁਰ ਗੁਰ ਦਰਬਾਰ ਵਿਚ ਆਕੇ ਫਰਿਆਦੀ ਹੋਇਆ ਕਿ, ਮੈਂ ਮੁਕਲਾਵਾ ਲੈ ਕੇ ਬਧੀ (ਹੁਸ਼ਿਆਰਪੁਰ) ਦੇ ਨਜਦੀਕ ਦੀ ਜਦ ਲੰਘਿਆ ਤਾਂ ਉਥੋਂ ਦੇ ਪਠਾਨ ਜਬਰ ਜੰਗ ਖਾਨ ਨੇ ਮੇਰੀ ਇਸਤਰੀ ਖੋਹ ਲਈ। ਗੁਰੂ ਜੀ ਨੇ ਸਾਹਿਬ ਅਜੀਤ ਸਿੰਘ ਨੂੰ ਸਮੇਤ ਸਮੇਤ ਬ੍ਰਾਹਮਣ ਦੀ ਇਸਤਰੀ ਦੇ ਏਥੇ ਲਿਆਕੇ ਪੇਸ਼ ਕਰੋ [*ਇਨ੍ਹਾਂ ਦੀ ਉਮਰ ਇਸ ਵੇਲੇ 16 ਕੁ ਸਾਲਾਂ ਦੀ ਸੀ]। ਸਾਹਿਬ ਅਜੀਤ ਸਿੰਘ ਨੇ ਚੇਤੁ ਵਦੀ ਏਕਮ (1703 ਈ.) ਨੂੰ ਬਸੀ ਪਹੁੰਚ ਪਠਾਣ ਤੇ ਬ੍ਰਾਹਮਣ ਇਸਤ੍ਰੀ ਦੋਹਾਂ ਨੂੰ ਸ੍ਰੀ ਅਨੰਦਪੁਰ ਲਿਆਕੇ ਗੁਰੂ ਜੀ ਦੇ ਪੇਸ਼ ਕੀਤਾ। ਸਤਿਗੁਰਾਂ ਬ੍ਰਾਹਮਣ ਇਸਤ੍ਰੀ ਦੇਵਕੀ ਦਾਸ ਦੇ ਹਵਾਲੇ ਕੀਤੀ ਤੇ ਜਬਰ ਜੰਗ ਖਾਨ ਨੂੰ ਉਹਦੀ ਕੀਤੀ ਦਾ ਫਲ ਭੁਗਤਾਇਆ।

That same year, a Brahmin named Devki Das came to the Guru's court at Anandpur with a plea: bringing his bride home in the muklava, he had passed near Basi (Hoshiarpur), and the Pathan of that place, Jabar Jang Khan, had seized his wife. The Guru sent Sahib Ajit Singh [note: about sixteen years old at this time] with the order to bring both the Pathan and the Brahmin's wife and present them there. On Chet vadi ekam (1703 CE), Sahib Ajit Singh reached Basi, brought both the Pathan and the Brahmin's wife to Sri Anandpur, and presented them to the Guru. The Satguru restored the woman to Devki Das, and made Jabar Jang Khan taste the fruit of his deed.

ਅਨੰਦਪੁਰ ਦੀ ਆਖਰੀ ਲੜਾਈ ਤੇ ਪਹਾੜੀ ਰਾਜਿਆਂ ਵਲੋਂ ਅਨੰਦਪੁਰ ਨੂੰ ਘੇਰਾ ਪਾਉਣਾ The Last Battle of Anandpur, and the Great Siege by the Hill Rajas

ਭਟ ਵਹੀਆਂ ਦੇ ਮੁਤਾਬਿਕ ਇਕ ਹਮਲਾ ਅਜਮੇਰ ਚੰਦ ਵਲੋਂ 1760 ਬਿ. ਮਘਰ ਸੁਦੀ ਪੰਚਮੀ ਐਤਵਾਰ (1703 ਈ.) ਨੂੰ ਹੋਇਆ, ਜਿਸ ਵਿਚ ਹੇਮ ਸਿੰਘ ਪੁਤਰ ਲਖੀ ਸ਼ਾਹ ਤੇ ਕਾਰਨ ਸਿੰਘ ਬੇਟਾ ਨੇਤਾ ਸਿੰਘ ਆਦਿ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਅਜਮੇਰ ਚੰਦ ਆਦਿ ਈਰਖਾਲੂ ਤੇ ਸੌੜ ਨਜਰੀਏ ਰਾਜਿਆਂ ਨੇ ਸਤਿਗੁਰਾਂ ਦੇ ਵਧ ਰਹੇ ਪਰਤਾਪ ਨੂੰ ਆਪਣੇ ਲਈ ਖਤਰਾ ਪ੍ਰਤੀਤ ਕੀਤਾ। ਇਨ੍ਹਾਂ ਦਿਲੀ ਤੇ ਲਾਹੌਰ ਦੇ ਹਾਕਮਾਂ ਪਾਸ ਚੁਗਲੀਆਂ ਲਾਕੇ ਕਈ ਵਾਰ ਹਮਲੇ ਕੀਤੇ ਤੇ ਕਰਵਾਏ।

According to the Bhatt vahis, Ajmer Chand launched an attack on Sunday, Maghar sudi panchami, 1760 Bikrami (1703 CE), in which Hem Singh, son of Lakhi Shah, and Karan Singh, son of Neta Singh, and other Singhs attained martyrdom. Ajmer Chand and the other jealous, narrow-minded rajas saw the Satguru's rising glory as a danger to themselves. Carrying tales to the rulers of Delhi and Lahore, they mounted and provoked attack after attack.

ਇਸੀ ਸਾਲ 1761 ਬਿ. 20-21 ਚੇਤੁ (1705 ਈ.) ਨੂੰ ਰਾਜਾ ਅਜਮੇਰ ਚੰਦ ਨੇ ਅਨੰਦਪੁਰ ਤੇ ਇਕ ਬਹੁਤ ਵਡਾ ਹਮਲਾ ਕੀਤਾ। ਇਸ ਵਡੇ ਹਮਲੇ ਵਿਚ ਭਾ. ਖੇਮ ਸਿੰਘ ਬੇਟਾ ਸੁੰਦਰ ਸਿੰਘ ਤੇ ਦੋਵੇਂ ਭਰਾ ਬੀਰ ਸਿੰਘ ਅਮਰ ਸਿੰਘ ਬੇਟੇ ਉਦੇ 'ਸ਼ਹੀਦ' ਦੇ ਆਦਿ ਸਿੰਘਾਂ ਨੇ ਸ਼ਹਾਦਤਾਂ ਪਾਈਆਂ। ਰਾਜਾ ਅਜਮੇਰ ਚੰਦ ਖੂੰਬ ਠਪਾ ਕੇ ਸਭੇ ਸਾਥੀ ਰਾਜਿਆਂ ਦੇ ਦਿਲੀ, ਲਾਹੌਰ ਤੇ ਸਿਰਹੰਦ ਜਾਕੇ ਫਰਿਆਦੀ ਹੋਇਆ। ਇਸ ਤਰ੍ਹਾਂ ਦਿਲੀ ਲਾਹੌਰ ਤੇ ਸਰਹੰਦ ਦੀਆਂ ਫੌਜਾਂ ਜੰਮੂ ਦੇ ਫੌਜਦਾਰ ਸਮੇਤ ਸਾਰਿਆਂ, ਪਹਾੜੀ ਰਾਜਿਆਂ ਦੀ ਮਦਦ ਤੇ ਪਹੁੰਚ ਅਨੰਦਪੁਰ ਤੇ ਫਿਰ ਜਬਰਦਸਤ ਹਮਲਾ ਕੀਤਾ। ਇਹ ਜੰਗ ਕਈ ਦਿਨ ਹੁੰਦਾ ਰਿਹਾ, ਆਖਰ ਤੁਰਕ ਹਾਕਮਾਂ ਦੇ ਮਸ਼ਵਰੇ ਨਾਲ ਅਨੰਦਪੁਰ ਨੂੰ ਘੇਰੇ ਵਿਚ ਰਖ ਕੇ ਬਾਹਰੋਂ ਰਸਦ ਆਦਿ ਦੇ ਬੰਦ ਕਰਨ ਦਾ ਫੈਸਲਾ ਕੀਤਾ ਗਿਆ। ਭਟ ਵਹੀ ਦੇ ਮੁਤਾਬਿਕ 1762 ਬਿ. ਜੇਠ ਪ੍ਰਵਿਸ਼ਟੇ 5 (1705 ਈ.) ਨੂੰ ਅਨੰਦ ਪੁਰ ਨੂੰ ਘੇਰੇ ਵਿਚ ਰਾਜਾਵਾਂ ਤੇ ਤੁਰਕ ਫੌਜ ਨੇ ਘੇਰੇ ਵਿਚ ਲੈ ਲਿਆ।

In that same year, on 20–21 Chet, 1761 Bikrami (1705 CE), Raja Ajmer Chand made a very great assault on Anandpur. In it Bhai Khem Singh, son of Sundar Singh, and the two brothers Bir Singh and Amar Singh, sons of Uday 'Shahid', and other Singhs attained martyrdom. Thoroughly beaten, Ajmer Chand went with all his allied rajas to plead at Delhi, Lahore and Sirhind. So the armies of Delhi, Lahore and Sirhind, together with the faujdar of Jammu, came to the hill rajas' aid and once more fell violently upon Anandpur. The battle ran on for many days; at last, on the counsel of the Turk commanders, it was resolved to hold Anandpur in siege and cut off all provisions from outside. According to the Bhatt vahi, on 5 Jeth, 1762 Bikrami (1705 CE), the rajas and the Turk army closed their ring around Anandpur.