ਕਿਲਾ ਅਨੰਦਗੜ੍ਹ ਤਿਆਗਣਾ ਤੇ ਚਮਕੌਰ ਦਾ ਜੁਧ The Leaving of Anandgarh and the Battle of Chamkaur
ਇਹ ਜਾਣਾ ਜਰੂਰੀ ਹੈ, ਕਿ ਪਿਛਾੜੀ ਰਖਕ ਜਥੇ ਦਾ ਜਥੇਦਾਰ ਸਾਹਿਬ ਅਜੀਤ ਸਿੰਘ ਸੀ। ਨਿਰਮੋਹਗੜ੍ਹ ਪਹੁਚਨ ਤਕ ਦੋਵੇਂ ਜਥੇ ਇਕਠੇ ਹੋ ਗਏ ਸਨ। ਭਾਈ ਉਦੇ ਸਿੰਘ 40 ਸਿੰਘਾਂ ਵਿਚੋਂ ਸੀ ਤੇ ਬਾਕੀ 50 ਸਿੰਘ ਜੇੜੇ ਉਦੇ ਸਿੰਘ ਕੀ ਜਥੇਦਾਰੀ ਹੇਠ ਲੜੇ ਤੇ ਸ਼ਹੀਦੀਆਂ ਪਾਈਆਂ, ਇਹ ਦੂਸਰੇ ਜਥੇ ਦੇ ਸਿੰਘ ਸਨ। ਭਾਈ ਉਦੇ ਸਿੰਘ ਨੇ ਸਨੇ ਸਾਥੀ ਸਿੰਘਾਂ ਦੇ ਇਕ ਪਹਿਰ ਨਿਰਮੋਹਗੜ੍ਹ ਤੋਂ 1 ਮੀਲ ਝਖੀਆਂ ਪਿੰਡ ਦੀ ਜੂਹ ਵਿਚ ਸ਼ਾਹੀ ਟਿਬੀ ਤੇ ਘੋਰ ਜੁਧ ਕੀਤਾ ਜਿਸ ਦਾ ਪਤਾ ਸਾਨੂੰ ਹੇਠ ਲਿਖੀ ਸੂਚਨਾ ਤੋਂ ਲਗਦਾ ਹੈ:
It must be understood that the leader of the rear-guard was Sahib Ajit Singh. By the time Nirmohgarh was reached, both bands had joined. Bhai Uday Singh was of the Forty Singhs; the other fifty who fought and fell under his command were of the second band. With his companions Bhai Uday Singh fought a fierce battle for a pahar at Shahi Tibbi, in the fields of the village of Jhakhian, one mile from Nirmohgarh, as the entry below tells us:
ਉਦੇ ਸਿੰਘ ਬੇਟਾ ਮਨੀ ਸਿੰਘ ਕਾ ਪੋਤਾ ਮਾਈਦਾਸ ਕਾ, ਪੜਪੋਤਾ ਬਲੂ ਕਾ..... ਸਾਲ ਸਤਰਾਂ ਸੈ ਬਾਸਠ ਪੋਹ ਸੁਦੀ ਦੂਜ ਬੁਧਵਾਰ ਕੇ ਦਿਨ ਸ਼ਾਹੀ ਟਿਬੀ ਕੇ ਮਲਹਾਨ ਪਰਗਨਾ ਕੀਰਤਪੁਰ ਗੁਰੂ ਕਾ ਹੁਕਮ ਪਾਇ ਪਚਾਸ ਸਿਖੋਂ ਕੋ ਗੈਲ ਲੈ ਰਾਜਾ ਅਜਮੇਰ ਚੰਦ ਕੀ ਫੌਜ ਸਾਥ ਇਕ ਪਹਿਰ ਘੌਰ ਜੁਧ ਕਰਕੇ ਸਨੇਂ ਸਾਥੀਆਂ ਘਨੇ ਪਰਬਤੀਆਂ ਕੋ ਮਾਰ ਕੇ ਮਰਾ।
"Uday Singh, son of Mani Singh, grandson of Mai Das, great-grandson of Balu ... in the year seventeen hundred and sixty-two, on Poh sudi duj, a Wednesday, at the place of Shahi Tibbi in pargana Kiratpur, receiving the Guru's command, led fifty Sikhs and fought a fierce battle for a pahar against Raja Ajmer Chand's force — and with his companions, having slain many of the hillmen, he fell."
ਗੁਰੂ ਜੀ ਦੇ ਕੋਟਲੇ ਚਲੇ ਆਉਣੇ ਤੋਂ ਉਪਰੰਤ ਅਗਲੇ ਦਿਨ 8 ਪੋਹ (7 ਦਿਸੰਬਰ) ਨੂੰ ਕਿਸੇ ਦੀ ਮੁਖਬਰੀ ਤੇ ਰੋਪੜ ਦੀ ਚਉਂਕੀ ਦੇ ਇੰਚਾਰਜ ਨੇਂ ਨਿਹੰਗ ਖਾਨ ਦੇ ਘਰ ਦੀ ਤਲਾਸੀ ਲਈ ਕੋਈ ਸਿਖ ਨਾਂ ਮਿਲਿਆ। ਜਿਸ ਕੋਠੜੀ ਵਿਚ ਭਾਈ ਬਚਿਤੁ ਸਿੰਘ ਜੀ ਜਖਮੀ ਦੀ ਹਾਲਤ ਵਿਚ ਮੰਜੀ ਤੇ ਲੇਟੇ ਹੋਏ ਸਨ। ਅਤੇ ਨਿਹੰਗ ਖਾਨ ਦੀ ਛੋਟੀ ਲੜਕੀ ਉਮਰੀ [*ਜੇੜੀ ਕੰਵਾਰੀ ਸੀ] ਇਸੀ ਕੋਠੜੀ ਵਿਚ ਬੈਠੀ ਹੋਈ ਸੀ। ਹਾਕਮ ਚਉਂਕੀ ਦੇ ਪੁਛਣ ਕਿ ਇਹ ਕੌਨ ਹਨ। ਅਗੋਂ ਉਤਰ ਮਿਲਿਆ ਮੇਰੀ ਪੀ ਤੇ ਜਵਾਈ, ਤਲਾਸੀ ਨਾਂ ਹੋਈ।
After the Guru had come away to Kotla, the next day, 8 Poh (7 December), on someone's information the officer of the Ropar post searched Nihang Khan's house — and found no Sikh. In the room where Bhai Bachitar Singh ji lay wounded on a cot, Nihang Khan's young daughter Umri [note: who was unmarried] sat beside him. When the officer asked who these were, the answer came: "My daughter and my son-in-law." No search was made.
ਬਚਿਤੁ ਸਿੰਘ ਬੇਟਾ ਮਨੀ ਸਿੰਘ ਕਾ ਪੋਤਾ ਮਾਈ ਦਾਸ ਕਾ ਪੜਪੋਤਾ ਬਲੂ ਕਾ....ਪੰਵਾਰ ਬੰਸ ਬੀਝੇ ਕਾ ਬੰਝਰਉਤ ਜਲਹਾਨਾਂ..... ਗੁਰੂ ਕਾ ਹੁਕਮ ਪਾਏ ਸਾਲ ਸਤਰਾਂ ਸੈ ਬਾਸਠ ਪੋਹ ਸੁਦੀ ਦੂਜ ਮਲਕਪੁਰ ਕੇ ਮਲਹਾਨ ਪਰਗਨਾਂ ਰੋਪੜ ਜੁਧ ਮੇਂ ਘਾਇਲ ਹੋ ਕੇ ਕੋਟਲੇ ਪਠਾਨ ਕੇ ਘਰ ਰਹਾ। ਪੋਹ ਸੁਦੀ ਚੌਥ ਏਕ ਘੜੀ ਰਾਤ ਰਹੀ ਸ੍ਵਾਸ ਪੂਰੇ ਹੋਏ। ਪਠਾਨ ਕੀ ਪਤ ਗੁਰੂ ਰਖੀ ਇਸ ਕੀ ਬੇਟੀ ਕਾ ਸਤ ਰਹਾ।
"Bachitar Singh, son of Mani Singh, grandson of Mai Das, great-grandson of Balu ... a Panwar of the house of Bijha, a Banjhraut Jalhana ... receiving the Guru's command, in the year seventeen hundred and sixty-two, on Poh sudi duj, was wounded in the battle at Malakpur in pargana Ropar, and lay in the house of the Pathan of Kotla. On Poh sudi chauth, one ghari of night remaining, his breath was fulfilled. The Guru kept the Pathan's honour, and his daughter's chastity was kept."
ਗੁਰੂ ਜੀ ਪਾਸ ਚਮਕੌਰ 7 ਦਿਸੰਬਰ ਸੁਕਰਵਾਰ ਦੀ ਰਾਤ ਨੂੰ 40 ਮੁਕਤਿਆਂ ਵਿਚੋਂ ਕੇਵਲ ਪੰਜ ਸਿੰਘ ਰਹਿ ਗਏ ਸਨ। ਗੁਰੂ ਕੀਆਂ ਸਾਖੀਆਂ ਤੇ ਮਹਿਮਾ ਪ੍ਰਕਾਸ਼ ਬਾਬਾ ਸਰੂਪ ਦਾਸ ਦੇ ਕਥਨ ਅਨੁਸਾਰ ਭਾ. ਨਬੀ ਖਾਨ ਤੇ ਗਨੀ ਖਾਨ ਦੋਵੇਂ ਨੀਲੀ ਬਰਦੀ ਲੈ ਕੇ ਚਮਕੌਰ ਦੀ ਗੜੀ ਵਿਚ ਪੀ ਤੇ ਤੇ ਇਸ ਦਾ ਭਾਈ ਪਿਛੋਂ ਆਇਆ ਜੈਸਾ [*ਇਹ ਦੋਵੇਂ ਰੁਹੀਲੇ ਪਠਾਣ ਫੈਰੋਵਾਲ (ਜਿਲਾ ਅੰਮ੍ਰਿਤਸਰ) ਦੇ ਰਹਿਣ ਵਾਲੇ ਸਨ।]।
By the night of Friday, 7 December, only five of the Forty Muktas remained with the Guru at Chamkaur. According to Guru Kian Sakhian and the Mahima Prakash of Baba Sarup Das, Bhai Nabi Khan and Gani Khan both came to the fortress of Chamkaur wearing blue robes [note: these two Ruhila Pathans were residents of Fairowal, district Amritsar].
ਸਤਿਗੁਰਾਂ ਦਾ ਮਾਛੀਵਾੜੇ ਤੋਂ ਚਲਣਾ ਤੇ ਮੁਕਤਸਰ ਦੀ ਜੰਗ The Journey from Machhiwara and the Battle of Muktsar
ਸਤਿਗੁਰੂ ਜੀ ਚਮਕੌਰ ਤੇ ਦਇਆ ਸਿੰਘ ਆਦਿ 7 ਸਾਥੀਆਂ ਸਮੇਤ ਭਾਈ ਪੰਜਾਬੇ ਦੇ ਵਡੇ ਭਾਈ ਗੁਲਾਬੇ ਮਸੰਦ ਦੇ ਪੁਤਰ ਜੀਵਨ ਸਿੰਘ ਦੇ ਚਉਬਾਰੇ ਵਿਚ 8, 9 ਤੇ 10 ਦਿਸੰਬਰ ਦੀ ਰਾਤ ਰਹਿ ਕੇ 12 ਪੋਹ ਸੁਦੀ ਸਟੇਂ (11 ਦਿਸੰਬਰ) ਦਿਨ ਮੰਗਲਵਾਰ ਨੂੰ ਸੁਭਾ ਮਾਛੀਵਾੜੇ ਤੋਂ ਚਲ ਕੇ ਨਗਰ ਦੂਰਾਹੇ ਦੀ ਸਰਾਂ ਵਿਚ ਇਕ ਰਾਤ ਰਹੇ। ਪਿੰਡ ਖਿਦਰਾਣੇ (ਮੁਕਤਸਰ) ਦੀ ਜੰਗ ਦਾ ਪਤਾ ਦੇਣ ਵਾਲਾ ਸਭ ਤੋਂ ਪਹਿਲਾ ਸਮਕਾਲੀ ਲਿਖਾਰੀ ਭਟ ਦੇਸਾ ਸਿੰਘ ਹੈ। ਜਿਸਨੇ ਦਸਿਆ ਕਿ ਇਹ ਜੰਗ 1762 ਬਿ. ਪ੍ਰਵਿਸ਼ਟੇ 30 (29 ਦਿਸੰਬਰ 1705 ਈ.) ਨੂੰ ਹੋਈ ਸੀ। ਇਸ ਨੇ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ 40 ਦਸੀ ਹੈ। ਇਨ੍ਹਾਂ 40 ਸ਼ਹੀਦਾਂ ਵਿਚੋਂ ਰਾਇ ਮਹਾਂ ਸਿੰਘ ਤੇ ਸੀਤਲ ਸਿੰਘ ਤਿੰਨਾ ਦੇ ਨਾਮ ਦਸੇ ਹਨ। ਬਾਕੀ 37 ਸ਼ਹੀਦਾਂ ਤੇ 41ਵੀਂ ਮਾਤਾ ਭਾਗ ਕੌਰ ਦਾ ਨਾਮ ਦਸਣ ਵਲੋਂ ਚੁਪ ਹੈ।
The Satguru, with Daya Singh and six other companions, rested three nights (8, 9 and 10 December) in the upper room of Jeevan Singh — son of the masand Gulaba, elder brother of Bhai Punjab — and on Tuesday, 12 Poh sudi (11 December), set out from Machhiwara at dawn and stayed one night at the inn of the town of Doraha. The earliest contemporary writer to record the battle of the village of Khidrane (Muktsar) is Bhatt Desa Singh, who tells that it was fought on the thirtieth (29 December 1705 CE), 1762 Bikrami. He gives the number of the martyrs as forty; of these forty he names Rai Mahan Singh and Sital Singh, but is silent on the remaining thirty-seven, and on the name of the forty-first — Mata Bhag Kaur.
ਸਤਿਗੁਰਾਂ ਦਾ ਬਹਾਦਰ ਸ਼ਾਹ ਨਾਲ ਦਖਣ ਨੂੰ ਜਾਣਾ The Journey South with Bahadur Shah
ਸਤਿਗੁਰੂ ਜੀ ਇਤਮਾਦਪੁਰ ਤੋਂ ਚਲਕੇ 12 ਮਾਘ (10 ਜਨਵਰੀ 1708 ਈ.) ਸਨਿਚਰਵਾਰ ਨੂੰ ਅੰਬੇਰ ਨਗਰੀ ਦੀ ਧਰਤੀ ਨੂੰ ਭਾਗ ਲਾਏ 22 ਮਾਘ (20 ਜਨਵਰੀ) ਨੂੰ ਅਜਮੇਰ ਜਾ ਪਹੁੰਚੇ। 1 ਤੋਂ 3 ਫਗਣ (29 ਮਾਰਚ) ਤਕ ਪੁਸ਼ਕਰ ਤੀਰਥ ਪੁਰ ਜਾ ਵਿਰਾਜ ਕੇ ਗੋਬਿੰਦ ਘਾਟ ਵਾਲੀ ਭੂਮੀ ਚਰਨ ਕਵਲੀ ਦੀ ਜੂਹ ਨਾਲ ਪਾਵਨ ਕੀਤੀ। ਸਤਿਗੁਰੂ ਜੀ ਸ਼ਾਹੀ ਲਸ਼ਕਰ ਨਾਲ ਜਾ ਰਹੇ ਸਨ। 14 ਚੇਤੁ (12 ਮਾਰਚ) ਸ਼ਕਰਵਾਰਿ ਨੂੰ ਮੁੜਿ ਅਜਮੇਰ ਨਗਰ ਆ ਗਏ। ਸੰਮਤ 1765 ਬਿ. 5 ਵੈਸਾਖ (2 ਅਪ੍ਰੈਲ 1708 ਈ.) ਸ਼ਕਰਵਾਰ ਨੂੰ ਸਤਿਗੁਰੂ ਜੀ ਤੇ ਬਾਦਸ਼ਾਹ ਬਹਾਦਰ ਸ਼ਾਹ ਚਿਤੌੜਗੜ੍ਹ ਜਾ ਵਿਰਾਜੇ।
Setting out from Itmadpur, on Saturday, 12 Magh (10 January 1708 CE), the Satguru blessed the land of the city of Amber, and on 22 Magh (20 January) reached Ajmer. From 1 to 3 Phagan (29 March) he stayed at the pilgrimage-town of Pushkar, and hallowed the ground of Gobind Ghat with the touch of his lotus feet. The Satguru was travelling with the imperial camp; on Friday, 14 Chet (12 March), he returned again to the city of Ajmer. On Friday, 5 Vaisakh, 1765 Bikrami (2 April 1708 CE), the Satguru and Emperor Bahadur Shah came to Chittorgarh.
ਅਗਲੇ ਦਿਨ 6 ਵੈਸਾਖ (3 ਅਪ੍ਰੈਲ) ਸਨਿਚਰਵਾਰ ਨੂੰ ਸਾਹਿਬ ਜੋਰਾਵਰ ਸਿੰਘ 'ਪਾਲਿਕ' ਮਾਨ ਸਿੰਘ ਆਦਿ 20 ਸਾਥੀਆਂ ਸਮੇਤ ਸ਼ਹੀਦੀ ਪਾਈ। ਭਟ ਵਹੀ ਦੇ ਇਹ ਅਖਰ ਹਨ:
The next day, Saturday, 6 Vaisakh (3 April), Sahib Jorawar Singh 'Palik', with Man Singh and twenty other companions, attained martyrdom. The Bhatt vahi's words are these:
ਮਾਨ ਸਿੰਘ ਬੇਟਾ ਮਾਈਦਾਸ ਕਾ ਪੋਤਾ ਬਲੂ ਕਾ ਪੜਪੋਤਾ ਮੂਲੇ ਕਾ ਚੰਦਰ ਬੰਸੀ ਭਾਰਦਵਾਜੀ ਗੋਤਰਾ ਪੰਵਾਰ ਬੰਸ ਬੀਝੇ, ਬੰਝਰਉਤ, ਰਦਉਤ ਜਲਹਾਨਾਂ ਬਲਉਤ, ਸਾਲ ਸਤਰਾਂ ਸੈ ਪੈਂਸਠ ਮਿਤੀ ਬੈਸਾਖ ਪਰਬਿਸਟੈ ਛਟ ਗੰਭੀਰ ਨਦੀ ਕੇ ਕਿਨਾਰੇ ਗੜੁ ਚਿਤੌੜ ਮੈਂ ਤੁਰਕੋਂ ਗੈਲ ਸਾਮੇ ਮਾਥੇ ਜੂਝ ਕਰ ਮਰਾ। ਗੈਲੋ ਜੋਰਾਵਰ ਸਿੰਘ ਬੇਟਾ ਨਥੂ ਕਾ ਬਾਸੀ ਬਸੀ ਪਠਾਣਾ ਬਾਛੀ ਸਤਤਰਾ। ਉਨੀਸ ਸਾਥੀ ਹੋਰ ਮਰੇ ਗੰਭੀਰ ਨਦੀ ਕੇ ਕਿਨਾਰੇ ਦਾਗ ਦੀਆ।
"Man Singh, son of Mai Das, grandson of Balu, great-grandson of Mula, of the lunar line, Bhardwaji gotra, a Panwar of the house of Bijha, a Banjhraut-Radaut Jalhana Balaut — in the year seventeen hundred and sixty-five, on the sixth of Vaisakh, on the bank of the Gambhir river at the fort of Chittor, fell fighting the Turks forehead forward. With him fell Jorawar Singh, son of Nathu, resident of Basi Pathana. Nineteen more companions were slain; they were given to the fire on the bank of the Gambhir river."
ਇਸ ਤਰ੍ਹਾਂ ਜੋਰਾਵਰ ਸਿੰਘ ਪਾਲਿਕ 7 ਦਿਸੰਬਰ 1705 ਈ. ਨੂੰ ਚਮਕੌਰ ਦੀ ਜੰਗ ਵਿਚੋਂ ਜਖਮੀ ਹੋਕੇ ਜਿੰਦਾ ਬਚ ਕੇ ਨਿਕਲ ਗਿਆ ਸੀ, ਤੇ ਅਖੀਰ 3 ਅਪ੍ਰੈਲ 1708 ਈ. ਨੂੰ ਚਿਤੌੜਗੜ੍ਹ (ਰਾਜਸਥਾਨ) ਵਿਚ ਜਾਕੇ ਸ਼ਹੀਦ ਹੋ ਗਿਆ।
So Jorawar Singh 'Palik' had escaped the battle of Chamkaur alive though wounded on 7 December 1705, and at last, on 3 April 1708, attained martyrdom at Chittorgarh in Rajasthan.
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਤੇ ਸਤਿਗੁਰਾਂ ਦਾ ਜੋਤੀ ਜੋਤਿ ਸਮਾਉਣਾ The Guruship of Sri Guru Granth Sahib, and the Satguru's Merging into the Light
ਭਟ ਵਹੀ ਤਲਉਡਾ ਦੇ ਮੁਤਾਬਿਕ ਗੁਰੂ ਜੀ ਨੇ ਆਪਣਾ ਅੰਤਮ ਸਮਾਂ ਨਜਦੀਕ ਜਾਨ ਕੇ 1765 ਬਿ. 3 ਕਤਿਕ ਸੁਦੀ ਦੂਜ ਸੋਮਵਾਰ ਨੂੰ ਬੰਦਾ ਸਿੰਘ ਦੇ ਪੰਜਾਬ ਜਾਣ ਤੋਂ ਇਕ ਦਿਨ ਪਹਿਲੇ ਸਦੀਵ ਕਾਲ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਕੇ ਪੰਥ ਨੂੰ ਇਸ ਦੀ ਤਾਬਿਆ ਕਰ ਦਿਤਾ।
According to the Bhatt vahi of Talauda, the Guru, knowing his final hour to be near, on Monday, 3 Katik sudi duj, 1765 Bikrami — one day before Banda Singh set out for the Panjab — gave the Guruship to Sri Guru Granth Sahib for all time, and set the Panth in its service.